ਮਾਨਸਾ ਸਤੰਬਰ 07 (ਸਾਰਾ ਯਹਾਂ/ਜੋਨੀ ਜਿੰਦਲ) : ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫਲਤਾ ਪੂਰਵਕ ਸੰਪਨ ਕਰਨ ਲਈ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਇਸੇ ਤਹਿਤ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੇ ਮੈਨੇਜਮੈਂਟ ਕਮੇਟੀ ਦੀ ਚੋਣ ਲਈ ਇੱਕ ਜ਼ਰੂਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ 2021—22 ਦੀ ਮੈਨੇਜਮੈਂਟ ਬਣਾਉਣ ਲਈ ਇਸ ਵਾਰ ਮੁੜ ਤੋਂ ਸ਼੍ਰੀ ਅਸੋ਼ਕ ਗਰਗ ਨੂੰ ਸਰਵ—ਸੰਮਤੀ ਨਾਲ ਕਲੱਬ ਦੀ ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਅਤੇ ਸ਼੍ਰੀ ਪਰਵੀਨ ਗੋਇਲ ਨੂੰ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਅਸ਼ੋਕ ਗਰਗ ਅਤੇ ਪ੍ਰਧਾਨ ਸ਼੍ਰੀ ਪਰਵੀਨ ਗੋਇਲ ਨੇ ਕਿਹਾ ਕਿ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਉਨ੍ਹਾਂ *ਤੇ ਵਿਸਵਾਸ਼ ਕਰਕੇ ਜੋ ਅਹਿਮ ਜਿ਼ੰਮੇਵਾਰੀ ਸੌਂਪੀ ਹੈ, ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਨੂੰ ਲੋਕਾਂ ਸਾਹਮਣੇ ਪੂਰੀ ਪਵਿੱਤਰਤਾ ਨਾਲ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਕੋਵਿਡ—19 ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਰ ਦੀ ਸ਼੍ਰੀ ਰਾਮ ਲੀਲਾ ਖੇਡਣ ਲਈ ਉਹ ਅਤੇ ਕਲੱਬ ਦੇ ਹੋਰ ਅਹੁਦੇਦਾਰ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਜਿ਼ਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਸ ਅਨੁਸਾਰ ਹੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਕਲੱਬ ਦੀ ਹੋਈ ਚੋਣ ਵਿੱਚ ਸ਼੍ਰੀ ਪ੍ਰੇਮ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਸੁਰਿੰਦਰ ਨੰਗਲਿਆ ਨੂੰ ਮੀਤ ਪ੍ਰਧਾਨ, ਸ਼੍ਰੀ ਧਰਮਪਾਲ ਸ਼ੰਟੂ ਨੂੰ ਜਨਰਲ ਸਕੱਤਰ, ਸ਼੍ਰੀ ਵਿਜੇ ਜਿੰਦਲ ਕੈਸ਼ੀਅਰ, ਸ਼੍ਰੀ ਬਲਜੀਤ ਸ਼ਰਮਾ ਤੇ ਸ਼੍ਰੀ ਅਰੁਣ ਅਰੋੜਾ ਨੂੰ ਸਟੇਜ ਸਕੱਤਰ, ਸ਼੍ਰੀ ਪਰਮਜੀਤ ਜਿੰਦਲ ਤੇ ਸ਼੍ਰੀ ਮਨੋਜ ਅਰੋੜਾ ਨੂੰ ਜੁਆਇੰਟ ਸਕੱਤਰ, ਸ਼੍ਰੀ ਭੀਮ ਸੈਨ ਹੈਪੀ, ਸ਼੍ਰੀ ਹੁਕਮ ਚੰਦ, ਸ਼੍ਰੀ ਕ੍ਰਿਸ਼ਨ ਬਾਂਸਲ, ਸ਼੍ਰੀ ਸੱਤਪਾਲ ਅਤਲਾ ਅਤੇ ਸ਼੍ਰੀ ਨਰਾਇਣ ਪ੍ਰਕਾਸ਼ ਨੂੰ ਸਰਪ੍ਰਸਤ ਅਤੇ ਸ਼੍ਰੀ ਬਲਜੀਤ ਸ਼ਰਮਾ ਨੂੰ ਪ੍ਰੈਸ ਸਕੱਤਰ ਲਈ ਚੁਣਿਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿੱਚ ਕਲੱਬ ਦੇ ਸਰਪ੍ਰਸਤ ਲਾਲ ਸ਼੍ਰੀ ਦੇਸ ਰਾਜ ਜੀ ਦੀ ਹੋਈ ਅਚਾਨਕ ਮੌਤ *ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ *ਚ ਨਿਵਾਸ ਦੇਣ ਲਈ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਅੱਗੇ ਪ੍ਰਾਰਥਨਾ ਕੀਤੀ ਗਈ।