
ਬੁਢਲਾਡਾ 13 ਸਤੰਬਰ (ਸਾਰਾ ਯਹਾ/ਮਹਿਤਾ, ਜਿੰਦਲ): ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜ਼ਸਵੀਰ ਸਿੰਘ ਵਲੋ ਪਾਰਟੀ ਦੇ ਜੱਥੇਬੰਧਕ ਢਾਚੇ ਨੂੰ ਮਜਬੂਤ ਕਰਦਿਆਂ ਆਤਮਾ ਰਾਮ ਪ੍ਰਮਾਰ ਨੂੰ ਬੁਢਲਾਡਾ ਹਲਕੇ ਦਾ ਨਿਗਰਾਨ ਨਿਯੁਕਤ ਕੀਤਾ ਗਿਆ ਹੈ। ਅੱਜ ਸ਼ਹਿਰ ਵਿਖੇ ਪਹੁੰਚਣ ਤੇ ਪਾਰਟੀ ਵਰਕਰਾਂ ਵੱਲੋਂ ਜਿੱਥੇ ਪ੍ਰਮਾਰ ਦਾ ਸਵਾਗਤ ਕੀਤਾ ਗਿਆ ਉੱਥੇ ਉਨ੍ਹਾਂ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਲਈ ਹਰ ਵਰਗ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅੱਗੇ ਲਿਆਦਾ ਜਾਵੇਗਾ।
