ਸਰਦੂਲਗੜ੍ਹ,23 ਜੁਲਾਈ (ਸਾਰਾ ਯਹਾਂ/ਬਪਸ): ਸ਼ਹਿਰ ਦੇ ਮੇਨ ਚੋੜਾ ਬਾਜਾਰ ਚ ਬਣੇ ਮਾਰਕੀਟ ਕਮੇਟੀ ਦੇ ਪਬਲਿਕ ਬਾਥਰੂਮ ਚੋ ਭੇਦਭਰੀ ਹਾਲਾਤ ਵਿੱਚ ਨੋਜਵਾਨ ਦੀ ਲਾਸ਼ ਮਿਲੀ ਹੈ।ਇਸਸੰਬੰਧੀ ਡੀ.ਐਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਨੇ ਦੱਸਿਆ ਕਿ ਅਨਿਤ ਕੁਮਾਰ (24) ਪੁੱਤਰ ਮਹਿੰਦਰ ਸਿੰਘ ਵਾਸੀ ਯੂ.ਪੀ ਹਾਲ ਆਬਾਦ ਪਿੰਡ ਫੂਸਮੰਡੀ ਜਿਲ੍ਹਾ ਮਾਨਸਾਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਮਾਤਾ ਦੇ ਦੱਸਣ ਅਨੁਸਾਰ ਮੇਰਾ ਲੜਕਾ ਪਿਛਲੇ ਡੇਢ ਮਹੀਨੇ ਪਹਿਲਾਂ ਯੂਪੀ ਤੋ ਆਇਆ ਸੀ। ਸਾਨੂੰ ਨਹੀ ਪਤਾ ਕਿ ਇਹ ਨਸ਼ਾ ਕਰਦਾ ਸੀ।ਉਨ੍ਹਾਂ ਦੱਸਿਆੰ ਕਿ ਮ੍ਰਿਤਕ ਦਾ ਪਿਤਾ ਯੂਪੀ ਗਿਆ ਹੋਇਆ ਹੈ ਤੇ ਉਸ ਦੀ ਮਾਤਾ ਦੇ ਬਿਆਨਾ ਦੇ ਆਧਾਰ ਤੇ ਸਰਦੂਲਗੜ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਹੀ ਉਸ ਦੀ ਮੌਤ ਹੋਈ ਹੋ ਸਕਦੀ ਹੈ । ਅਸਲੀਅਤ ਪੋਸਟਮਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਹੀ ਪਤਾ ਲੱਗਗਾ।ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪੋਸਟਮਮਾਰਟਮ ਲਈ ਭੇਜ ਦਿੱਤੀ ਗਈ ਹੈ।