ਬੁਢਲਾਡਾ 12,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਸਥਾਨਕ ਸਿਟੀ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਸੈਕੜਿਆ ਦੀ ਤਦਾਦ ਵਿੱਚ ਹਰਿਆਣਾ ਨਜਾਇਜ਼ ਸਰਾਬ ਬਰਾਮਦ ਕਰਕੇ ਪਤੀ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਐਸ ਐਚ ਓ ਸਿਟੀ ਗੁਰਲਾਲ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਸਹਾਇਕ ਥਾਣੇਦਾਰ ਗੁਰਚੈਨ ਸਿੰਘ ਨੇ ਵਾਰਡ ਨੰਬਰ 2 ਪਿੰਡ ਬੁਢਲਾਡਾ ਕਿਲ੍ਹਾ ਚੋਕ ਵਿਖੇ ਸੁਖਪਾਲ ਸਿੰਘ ਦੇ ਘਰ ਛਾਪਾਮਾਰੀ ਕੀਤੀ ਗਈ ਤਾਂ 240 ਬੋਤਲਾਂ ਹਰਿਆਣਾ ਨਜ਼ਾਇਜ਼ ਸਰਾਬ ਬਾਰਮਦ ਕਰਕੇ ਪਤੀ ਸੁਖਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਉਸਦੀ ਪਤਨੀ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ।