ਬੁਢਲਾਡਾ 15, ਅਪ੍ਰੈਲ(ਅਮਨ ਮਹਿਤਾ, ਅਮਿਤ ਜਿੰਦਲ): ਸਥਾਨਕ ਸ਼ਹਿਰ ਦੇ ਬਾਜੀਗਰ ਬਸਤੀ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਹੋਣ ਕਾਰਨ ਪਤਨੀ ਸਮੇਤ ਆਪਣੀ ਪੁੱਤਰੀ ਦੀ ਘਾਪ ਨਾਲ ਕੁੱਟਮਾਰ ਕਰਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ. ਪੁਲਿਸ ਦੀ ਕਾਰਵਾਈ ਤੋਂ ਡਰਦਿਆਂ ਓਪਰੋਕਤ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ. ਇੱਕਤਰ ਕੀਤੀ ਜਾਣਕਾਰੀ ਅਨੁਸਾਰ ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ 19 ਬਾਜੀਗਰ ਬਸਤੀ ਦਾ ਵਸਨੀਕ ਰਾਜੂ ਸਿੰਘ ਪੁੱਤਰ ਕਰਨ ਸਿੰਘ ਨੇ ਆਪਣੀ ਪਤਨੀ ਸਵਿੱਤਰੀ ਦੇ ਚਰਿੱਤਰ ਤੇ ਸ਼ੱਕ ਕਰਦਿਆਂ ਉਸ ਨਾਲ ਝਗੜਾ ਕਰਨ ਲੱਗਿਆ ਅਤੇ ਉਸਤੇ ਘਾਪ ਨਾਲ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਦਿੱਤਾ. ਇਸ ਦੋਰਾਨ ਉਸਦੀ ਛੋਟੀ ਪੁੱਤਰੀ ਪ੍ਰੀਤ (16) ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੇ ਵੀ ਹਮਲਾ ਕਰ ਦਿੱਤਾ. ਜਿਸ ਤੇ ਉਸਦੀ ਵੱਡੀ ਪੁੱਤਰੀ ਲਕਸ਼ਮੀ(19) ਨੇ ਆਪਣੇ ਛੋਟੇ ਭਰਾ ਦੇ ਸਹਿਯੋਗ ਸਦਕਾ ਮਾਤਾ ਅਤੇ ਭੈਣ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ. ਜਿੱਥੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਵੱਡੀ ਪੁੁੱਤਰੀ ਦੇ ਬਿਆਨ ਤੇ ਉਸਦੇ ਪਿਤਾ ਰਾਜੂ ਸਿੰਘ ਦੇ ਖਿਲਾਫ ਧਾਰਾ 307, 324, 323 ਤਹਿਤ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ. ਇਸ ਦੌਰਾਨ ਪੁਲਿਸ ਦੀ ਕਾਰਵਾਈ ਤੋਂ ਡਰਦਿਆਂ ਰਾਜੂ ਸਿੰਘ ਨੇ ਆਪਣੇ ਘਰ ਵਿੱਚ ਹੀ ਛੱਤ ਤੇ ਲੱਗੇ ਗਾਡਰ ਨਾਲ ਫਾਹਾਂ ਲੈ ਕੇ ਆਤਮ ਹੱਤਿਆ ਕਰ ਲਈ. ਪੁਲਿਸ ਨੇ ਮ੍ਰਿਤਕ ਰਾਜੂ ਦੀ ਲਾਸ਼ ਨੂੰ ਪੋਸਟ ਮਾਰਟ