
ਪਟਿਆਲਾ 27,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪਟਿਆਲਾ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ਼ ਗੁਪਤਾ ਨੂੰ ਧਮਕੀ ਮਿਲੀ ਹੈ। ਇੱਕ ਗੈਂਗਸਟਰ ਵੱਲੋਂ ਚਿੱਠੀ ਭੇਜ ਕੇ ਉਨ੍ਹਾਂ ਤੋਂ 15 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ।
ਗੈਂਗਸਟਰਾਂ ਵੱਲੋਂ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਗੁਪਤਾ ਦੇ ਕਤਲ ਲਈ 10 ਲੱਖ ਦੀ ਸੁਪਾਰੀ ਮਿਲੀ ਹੈ। ਉਨ੍ਹਾਂ ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਜੇ ਗੁਪਤਾ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ 15 ਲੱਖ ਰੁਪਏ ਦੇ ਦਿੰਦਾ ਹੈ ਤਾਂ ਉਸ ਦੀ ਜਾਨ ਬਖਸ਼ੀ ਜਾਏਗੀ।

ਚਿੱਠੀ ਵਿੱਚ ਗੈਂਗਸਟਰਾਂ ਨੇ ਗੁਪਤਾ ਨੂੰ ਪੁਲਿਸ ਤੋਂ ਜਾਣ ਲਈ ਵੀ ਵਰਜਿਆ ਹੈ। ਇਸ ਮਗਰੋਂ ਰਾਕੇਸ਼ ਗੁਪਤਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
