*ਪਟਿਆਲਾ ਬੱਸ ਸਟੈਂਡ ਫਾਇਰਿੰਗ ਦਾ ਮੁੱਖ ਦੋਸ਼ੀ ਵਿਦੇਸੀ ਅਸਲੇ ਸਮੇਤ ਮਾਨਸਾ ਪੁਲਿਸ ਵੱਲੋਂ ਕੀਤਾ ਕਾਬੂ*

0
126

ਮਾਨਸਾ 11-01-24 (ਸਾਰਾ ਯਹਾਂ/ਮੁੱਖ ਸੰਪਾਦਕ)
ਸ੍ਰੀ ਬਾਲ ਕ੍ਰਿਸਨ ਸਿੰਗਲਾ ਐਸ.ਪੀ (ਇੰਨਵੈ:)ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਮਾਨਯੋਗ ਭਗਵੰਤ ਸਿੰਘ ਮਾਨ ਅਤ ੇ ਮਾਨਯੋਗ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ,ਆਈ.ਪੀ.ਐਸ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸ਼ਾ ਤਸਕਰਾਂ,ਸ਼ਰਾਰਤੀ ਅਤੇ ਮਾੜੇ ਅਨਸਰਾਂ ਖਿਲਾਫ ਇੱਕ ਸਪੈਸਲ ਮੁਹਿੰਮ ਵਿੱਡੀ ਹੋਈ ਹੈ।ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੇ ਦਿਸ਼ਾ ਨਿਰਦੇਸਾ ਤਹਿਤ ਇੰਸਪੈਕਟਰ ਜਗਦੀਸ ਕੁਮਾਰ ਇੰਨਚਾਰਜ ਸਪੈਸਲ ਬ੍ਰਾਂਚ ਮਾਨਸਾ ਦੀ ਨਿਗਰਾਨੀ ਹੇਠ ਮਾਨਸਾ ਪੁਲਿਸ ਵੱਲੋਂ ਸ਼ਰਾਰਤੀ ਅਤ ੇ ਮਾੜੇ ਅਨਸਰਾਂ ਨੂੰ ਕਾਬ ੂ ਕਰਨ ਲਈ ਇੱਕ ਸਪੈਸਲ ਟੀਮ ਦਾ ਗਠਿਤ ਕੀਤਾ ਹੋਇਆ ਹੈ।

ਇਸ ਸਪੈਸਲ ਟੀਮ ਵੱਲੋਂ ਕਾਰਵਾਈ ਕਰਦੇ ਹੋੲ ੇ ਥਾਣਾ ਜੋਗਾ ਦੇ ਸ:ਥ ਬਲਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਮੁਖਬਰੀ ਮਿਲੀ ਕਿ ਜਸਨਦੀਪ ਸਿੰਘ ਉਰਫ ਕਾਲੂ ਪੁੱਤਰ ਗੁਰਤ ੇਜ ਸਿੰਘ ਵਾਸੀ ਵਾਰਡ ਨੰਬਰ 6 ਭੀਖੀ ਜਿਸ ਪਾਸ ਨਜਾਇਜ ਅਸਲਾ ਹੈ ਆਪਣੇ ਦੋ ਹੋਰ ਸਾਥੀਆਂ ਸਮੇਤ ਚੋਰੀ ਕੀਤੇ ਮੋਟਰਸਾਈਕਲ ਪਰ ਸਵਾਰ ਹੋ ਕੇ ਕਸਬਾ ਭੀਖੀ ਤੋ ਜੋਗਾ ਸਾਈਡ ਵਾਰਦਾਤ ਕਰਨ ਲਈ ਆ ਰਹੇ ਹਨ।ਜਿਸਤ ੇ ਪੁਲਿਸ ਪਾਰਟੀ ਵੱਲੋਂ ਨਹਿਰ ਪੁਲ ਰੱਲਾ ਬਾ ਹੱਦ ਰੱਲਾ ਪਾਸ ਨਾਕਾਬੰਦੀ ਕਰਕੇ ਜਸਨਦੀਪ ਸਿੰਘ ਉਕਤ ਨੂੰ ਸਮੇਤ ਮੋਟਰਸਾਈਕਲ ਅਤੇ ਵਿਦੇਸੀ ਅਸਲੇ ਸਮੇਤ 4 ਜਿੰਦਾਂ ਕਾਰਤੂਸਾਂ ਦੇ ਕਾਬ ੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹਈ ਹੈ।ਜਿਸ ਪਰ ਥਾਣਾ ਜੋਗਾ ਵਿਖੇ ਮੁਕ ੱਦਮਾ ਨੰਬਰ 5 ਮਿਤੀ 10-01-24 ਅ/ਧ 25 ਆਰਮਜ ਐਕਟ ਤਹਿਤ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਦੋਸੀ ਉਕਤ ਦੇ ਅੱਤਵਾਦੀ ਅਰਸ਼ ਡੱਲਾ ਨਾਲ ਲਿੰਕ ਹਨ ਜੋ ਇਹ ਉਸਦੇ ਸਾਥੀਆਂ ਨੂੰ ਉਸ ਵੱਲੋਂ ਭੇਜੀ ਗਈ ਰਕਮ ਉਹਨਾਂ ਵਿੱਚ ਵੰਡਦਾ ਹੈ ਅਤੇ ਉਸ ਵੱਲੋਂ ਸਮੇ-ਸਮੇ ਪਰ ਭੇਜੇ ਸੁਨੇਹੇ ਵੀ ਉਸ ਦੇ ਸਾਥੀਆਂ ਤੱਕ ਪਹੁੰਚਦਾ ਹੈ।ਜੋ ਇਹ ਅਸਲਾ ਬਰਾਮਦ ਕੀਤਾ ਹੈ ਉਹ ਮੇਡ ਇੰਨ ਤੁਰਕੀ ਹੈ।ਉਸਨੂੰ ਇਹ ਅਸਲਾ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਭੀਖੀ ਜੋ ਬਠਿੰਡਾ ਦੇ ਠੇਕੇਦਾਰ
ਮੇਲਾ ਸਿੰਘ ਦੇ ਕਤਲ ਕਾਂਡ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਉਸ ਪਾਸੋਂ ਹਾਸਲ ਕੀਤਾ ਸੀ।ਮਿਤੀ 08-01-24 ਨੂੰ ਮੇਰੇ ਵੱਲੋਂ ਬੱਸ ਸਟੈਂਡ ਪਟਿਆਲਾ ਵਿਖੇ ਫਾਇੰਰਿੰਗ ਕਰਕੇ ਮੌਕ ੇ ਤੋਂ ਅਸਲੇ ਸਮੇਤ ਭੱਜ ਗਿਆ।

ਐਨ.ਡੀ.ਪੀ.ਐਸ ਐਕਟ ਤਹਿਤ 5 ਮੁਕੱਦਮੇ ਦਰਜ ਕਰਕੇ 6 ਵਿਅਕਤੀਆਂ ਨੂੰ ਕਾਬ ੂ ਕਰਕੇ 10 ਗ੍ਰਾਂਮ ਹੈਰੋਇਨ(ਚਿੱਟਾ),2 ਕਿਲੋ 800 ਗ੍ਰਾਂਮ ਅਫੀਮ ਸਮੇਤ ਬਰੀਜਾ ਕਾਰ ਨੰਬਰੀ ੍ਹ੍ਰ-13ਲ਼7071 ਅਤ ੇ 1530 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ ਹੈ।

ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਸ ਪਾਸੋਂ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾਂ ਹੈ।ਅਖੀਰ ਵਿੱਚ ਉਹਨਾਂ ਦੱਸਿਆ ਕਿ ਕਿਸੇ ਵੀ ਸ਼ਰਾਰਤੀ ਅਤ ੇ ਮਾੜੇ ਅਨਸਰ ਨੂੰ ਸਿਰ ਚੁੱਕਣ ਨਹੀ ਦਿੱਤਾ ਜਾਵੇਗਾ।ਜਿਲ੍ਹਾ ਅੰਦਰ ਅਮਨ ਕਾਨ ੂੰਨ ਵਿਵਸਥਾ ਨੂੰ ਹਰ ਹਾਲ ਕਾਇਮ ਰੱਖਿਆ ਜਾਵੇਗਾ।ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here