ਪਟਿਆਲਾ, 17 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਅੱਜ ਇੱਥੇ ਇੱਕ ਸਮਾਗਮ ਦੌਰਾਨ ਪਟਿਆਲਾ ਦੇ 22 ਕੌਂਸਲਰ ਅਤੇ ਸੀਨੀਅਰ ਪਟਿਆਲਾ ਕਾਂਗਰਸੀ ਆਗੂ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ। ਪਟਿਆਲਾ ਵਿਖੇ ਰੱਖੇ ਇਸ ਸਮਾਗਮ ਦੀ ਪ੍ਰਧਾਨਗੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਕੀਤੀ।
ਅੱਜ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪਟਿਆਲਾ ਦੇ ਕੌਂਸਲਰ ਦੇ ਨਾਮ ਸਨ – ਗਿੰਨੀ ਨਾਗਪਾਲ, ਅਤੁਲ ਜੋਸ਼ੀ, ਸਰੋਜ ਸ਼ਰਮਾ, ਸ਼ੇਰੂ ਪੰਡਿਤ, ਲੀਲਾ ਰਾਣੀ, ਸੰਦੀਪ ਮਲਹੋਤਰਾ, ਸੋਨੀਆ ਕਪੂਰ, ਵਰਸ਼ਾ ਕਪੂਰ, ਮੋਨਿਕਾ ਸ਼ਰਮਾ, ਮਾਇਆ ਦੇਵੀ, ਵਿਨਤੀ ਸੰਗਰ, ਗੁਰਿੰਦਰ ਕਾਲੇਕਾ, ਵਿਜੇ ਕੂਕਾ, ਡਾ. ਰਜਨੀ ਸ਼ਰਮਾ, ਸਤਵੰਤ ਰਾਣੀ, ਕਮਲੇਸ਼ ਕੁਮਾਰੀ, ਜਸਪਾਲ ਕੌਰ, ਦੀਪਿਕਾ ਗੁਰਾਬਾ, ਪ੍ਰੋਮਿਲਾ ਮਹਿਤਾ, ਜਰਨੈਲ ਸਿੰਘ, ਸੁਨੀਤਾ ਗੁਪਤਾ ਅਤੇ ਹੈਪੀ ਵਰਮਾ।
ਅੱਜ ਪਾਰਟੀ ਵਿੱਚ ਸ਼ਾਮਲ ਹੋਏ ਹੋਰਨਾਂ ਵਿੱਚ ਕਰਨ ਗੌੜ, ਮਨੀ ਗਰਗ, ਬਿੱਟੂ ਜਲੋਟਾ, ਕਿਰਨ ਮੱਕੜ, ਕਿਰਨ ਖੰਨਾ, ਰਣਬੀਰ ਕੱਟੀ, ਅਨਿਲ ਕੁਮਾਰ ਬਿੱਟੂ, ਮਿੰਟੂ ਵਰਮਾ, ਸ਼ੰਭੂ, ਮਨੀਸ਼ ਪੁਰੀ, ਹਰਦੇਵ ਬਾਲੀ, ਰਾਣਾ ਸੁਰਿੰਦਰਪਾਲ ਸਿੰਘ, ਸੂਰਜ ਭਾਟੀਆ, ਟੋਨੀ ਬਿੰਦਰਾ, ਡਾ. ਸੁਰਿੰਦਰਜੀਤ ਸਿੰਘ ਰੂਬੀ, ਨਰਿੰਦਰ ਸਹਿਗਲ, ਸੰਜੇ ਸ਼ਰਮਾ, ਰਜਿੰਦਰਪਾਲ, ਹਰੀਸ਼ ਕਪੂਰ, ਮਿਕੀ ਕਪੂਰ, ਹੈਪੀ ਸ਼ਰਮਾ, ਨੱਥੂ ਰਾਮ, ਰੂਪ ਕੁਮਾਰ, ਬੰਟੀ ਸਹਿਗਲ, ਸੰਨੀ ਗੁਰਾਬਾ, ਹਰਚਰਨ ਸਿੰਘ (ਪੱਪੂ) ਅਤੇ ਸਤਪਾਲ ਮਹਿਤਾ ਸਨ।
ਇਸ ਮੌਕੇ ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ ਕੇ ਮਲਹੋਤਰਾ, ਸੀਨੀਅਰ ਆਗੂ ਕੇ ਕੇ ਸ਼ਰਮਾ, ਵਿਸ਼ਵਾਸ਼ ਸੈਣੀ, ਅਨਿਲ ਮੰਗਲਾ ਅਤੇ ਸੋਨੂੰ ਸੰਗਰ ਆਦਿ ਹਾਜ਼ਰ ਸਨ।