
ਪਟਿਆਲਾ 2 ਸਤੰਬਰ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਜ਼ਿਲ੍ਹਾ ਪਟਿਆਲਾ ‘ਚ ਜਲ ਵਿਭਾਗ ਦੇ ਕਰਮਚਾਰੀਆਂ ਅਤੇ ਮਾਸਟਰ ਮੋਟੀਵੇਟਰਾਂ ਤੇ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਨੇ ਲਾਠੀ ਚਾਰਜ ਕੀਤਾ।ਜਲ ਵਿਭਾਗ ਦੇ ਕੱਚੇ ਕਰਮਚਾਰੀ ਤੇ ਮਾਸਟਰ ਮੋਟੀ ਵੇਟਰ ਵਲੋਂ ਪੰਜਾਬ ਦੇ ਮੁੱਖਮੰਤਰੀ ਦੇ ਨਿਵਾਸ ਸਥਾਨ ਦਾ ਘਿਰਾਉ ਕੀਤਾ ਗਿਆ।ਪੁਲਿਸ ਵਲੋਂ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ।ਪਰ ਹਾਲਾਤ ਤਣਾਅਪੂਰਨ ਹੋ ਗਏ ਅਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।ਇਸ ਦੌਰਾਨ ਮਾਸਟਰ ਮੋਟੀ ਵੇਟਰ ਪੰਜਾਬ ਯੂਨੀਅਨ ਦੇ ਵਰਕਰਾਂ ਨੂੰ ਕਾਫ਼ੀ ਸੱਟਾ ਵੱਜੀਆਂ ਹਨ।

ਅੱਜ ਪਟਿਆਲਾ ਵਿੱਚ ਖੰਡਾ ਚੌਕ ‘ਚ ਮਾਸਟਰ ਮੋਟੀਵੇਟਰ ਅਤੇ ਮੋਟੀ ਵੇਟਰ ਯੂਨੀਅਨ ਪੰਜਾਬ ਦੇ ਵੱਲੋਂ ਇੱਕ ਰੋਸ ਮੁਜਾਹਰਾ ਕੀਤਾ ਗਿਆ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਵੱਲ ਇਨ੍ਹਾਂ ਪਰਦਰਸ਼ਨ ਨੇ ਵੱਧਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਮੁੱਖਮੰਤਰੀ ਦੇ ਘਰ ਦੇ ਬਾਹਰ ਜਾਕੇ ਰੋਸ਼ ਨੁਮਾਇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।ਪਰ ਰਸਤੇ ਵਿੱਚ ਹੀ ਪੋਲੋ ਗਰਾਉਂਡ ਦੇ ਕੋਲ ਭਾਰੀ ਪੁਲਿਸ ਬਲ ਨੇ ਪਾਣੀ ਦੀਆਂ ਗੱਡੀਆਂ ਦੇ ਨਾਲ ਇਨ੍ਹਾਂ ਨੂੰ ਬੈਰੀਕੇਡਿੰਗ ਕਰ ਰਸਤੇ ਵਿੱਚ ਹੀ ਰੋਕ ਲਿਆ ਗਿਆ।ਪਰ ਪ੍ਰਦਰਸ਼ਨਕਾਰੀ ਵੀ ਆਪਣੀ ਜ਼ਿੱਦ ਉੱਤੇ ਅੜੇ ਹੋਏ ਸੀ। ਉਨ੍ਹਾਂ ਬੈਰਿਕੇਡਿੰਗ ਵੱਲ ਵੱਧਣ ਲੱਗੇ ਤਾਂ ਪੁਲਿਸ ਅਤੇ ਪਰਦਰਸ਼ਨਕਾਰੀਆਂ ਵਿਚਾਲੇ ਧੱਕਾ ਮੁੱਕੀ ਸ਼ੁਰੂ ਹੋ ਗਈ।

ਪਰਦਰਸ਼ਨਕਾਰੀ ਮੁਲਾਜਮਾਂ ਨੇ ਕਿਹਾ ਹੈ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਪਾਣੀ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਿੱਚ ਕੰਮ ਕਰ ਰਹੇ ਹਾਂ ਅਤੇ ਲੋਕਾਂ ਨੂੰ ਘਰ – ਘਰ ਜਾ ਸਫਾਈ ਲਈ ਪ੍ਰੇਰਿਤ ਕਰ ਰਹੇ ਹਾਂ। ਸਰਕਾਰ ਦੇ ਵੱਲੋਂ ਸਾਨੂੰ ਨੌਕਰੀ ਉੱਤੇ ਰੱਖਣ ਦੀ ਗੱਲ ਆਈ ਤਾਂ ਸਰਕਾਰ ਨੇ ਓਪਨ ਭਰਤੀ ਦੇ ਨਾਮ ਉੱਤੇ ਆਪਣੇ ਚਹੇਤੀਆਂ ਨੂੰ ਨੌਕਰੀ ਦੇਣ ਲਈ ਨਵੀਂ ਪਾਲਿਸੀ ਤਿਆਰ ਕਰ ਦਿੱਤੀ ਹੈ।ਉਸ ਪਾਲਿਸੀ ਦੇ ਖਿਲਾਫ ਅੱਜ ਇਹ ਧਰਨਾ ਨੁਮਾਇਸ਼ ਕਰ ਰਹੇ ਹਾਂ।

