ਪਟਿਆਲਾ ‘ਚ ਕੋਵਿਡ ਟੀਕਾ ਲਵਾਉਣ ਮਗਰੋਂ ਰੀਐਕਸ਼ਨ ਦਾ ਦੂਜਾ ਮਾਮਲਾ ਆਇਆ ਸਾਹਮਣੇ

0
64

ਪਟਿਆਲਾ03,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਦੇਸ਼ ‘ਚ ਕੋਰੋਨਾਵਾਇਰਸ ਦੇ ਮਾਮਲੇ ਇੱਕ ਵਾਰ ਫੇਰ ਤੋਂ ਰਫਤਾਰ ਫੜ ਰਹੇ ਹਨ। ਇਸ ਦੇ ਨਾਲ ਹੀ ਦੇਸ਼ ‘ਚ 3 ਮਾਰਚ ਤੋਂ ਕੋਵਿਡ-19 ਵੈਕਸੀਨੇਸ਼ਨ ਦੇ ਦੂਜੇ ਗੇੜ ਦੀ ਸ਼ੁਰੂਆਤ ਹੋ ਚੁੱਕੀ ਹੈ। ਪੰਜਾਬ ਦੇ ਪਟਿਆਲਾ ਵਿੱਚ ਕੋਵਿਡ ਟੀਕਾਕਰਨ ਹੋਇਆ, ਪਰ ਇਸ ਦੇ ਨਾਲ ਹੀ ਵੈਕਸੀਨ ਕਰਕੇ ਰੀਐਕਸ਼ਨ ਦਾ ਦੂਜਾ ਮਾਮਲਾ ਵੀ ਸਾਹਮਣੇ ਆਇਆ ਹੈ।

ਹਾਸਲ ਜਾਣਕਾਰੀ ਮੁਤਾਬਕ ਇੱਕ 50 ਸਾਲਾ ਪੁਲਿਸ ਕਰਮੀ ਨੂੰ ਟੀਕਾ ਲਾਉਣ ਤੋਂ ਤੁਰੰਤ ਬਾਅਦ ਮੂੰਹ ਦੇ ਇੱਕ ਹਿੱਸੇ ‘ਤੇ ਲਕਵਾ (Bell Palesy) ਵੇਖਣ ਨੂੰ ਮਿਲਿਆ। ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਬੀਤੇ ਦਿਨੀਂ ਇੱਕ 50 ਸਾਲ ਦੇ ਪੁਲਿਸ ਕਰਮੀ ਦੇ ਟੀਕਾ ਲਾਇਆ ਗਿਆ ਤੇ ਉਸ ਦਾ ਪ੍ਰਭਾਵ ਤੁਰੰਤ ਵੇਖਣ ਨੂੰ ਮਿਲਿਆ। ਦੱਸ ਦਈਏ ਇਸ ਨੂੰ ਮੈਡੀਕਲ ਵਿੱਚ Adverse event following immunization (AEFI) ਕਹਿੰਦੇ ਹਨ।

ਪਟਿਆਲਾ ਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਨੁਸਾਰ ਸ਼ੁਕਰਵਾਰ ਨੂੰ ਇਸ ਵਿਅਕਤੀ ਨੂੰ ਟੀਕਾ ਲਾਇਆ ਸੀ ਤੇ 2 ਦਿਨ ਬਾਅਦ ਇਸ ਨੂੰ ਇਹ ਤਕਲੀਫ ਹੋਈ ਸੀ। ਹੁਣ ਇਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਸਿਹਤ ਅਧਿਕਾਰੀਆਂ ਵੱਲੋਂ ਤੁਰੰਤ ਪੁਲਿਸ ਕਰਮੀ ਦਾ ਇਲਾਜ ਕੀਤਾ ਗਿਆ ਤੇ ਉਸ ਨੂੰ steroids ਦਿੱਤੇ ਗਏ।

ਸਿਹਤ ਅਧਿਕਾਰੀਆਂ ਅਨੁਸਾਰ ਉਹ ਉਪਚਾਰ ਅਧੀਨ ਹੈ। ਪਟਿਆਲਾ ਜ਼ਿਲ੍ਹੇ ਵਿੱਚ AEFI ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਸਮਾਣਾ ਵਿੱਚ ਵੀ ਇੱਕ ਫ਼ਰੰਟ ਲਾਈਨ ਵਰਕਰ ਦੇ ਜਦੋਂ ਟੀਕਾ ਲਾਇਆ ਗਿਆ ਤਾਂ ਉਸ ਨੂੰ ਤੁਰੰਤ ਦੌਰੇ ਪੈਣ ਲੱਗ ਗਏ ਸੀ।

LEAVE A REPLY

Please enter your comment!
Please enter your name here