*ਪਟਾਖ਼ੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਲਈ ਹੁਣ ਸੇਵਾ ਕੇਂਦਰ ਵਿੱਚ ਵੀ ਦਿੱਤੀਆਂ ਜਾ ਸਕਦੀਆਂ ਹਨ ਦਰਖ਼ਾਸਤਾਂ*

0
56

ਮਾਨਸਾ, 18 ਅਕਤੂਬਰ(ਸਾਰਾ ਯਹਾਂ/ਬਿਊਰੋ ਨਿਊਜ਼) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਪਟਾਖ਼ੇ ਵੇਚਣ ਲਈ ਆਰਜ਼ੀ ਆਗਿਆ ਲੈਣ ਸਬੰਧੀ ਹੁਣ ਸੇਵਾ ਕੇਂਦਰਾਂ ਵਿੱਚ ਵੀ ਦਰਖ਼ਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਰਵਿਸ ਸੇਵਾ ਕੇਂਦਰਾਂ ਵਿੱਚ ਪ੍ਰਾਰਥੀ ਵੱਲੋਂ ਆਫ਼-ਲਾਈਨ ਮੋਡ ਵਿੱਚ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੇਵਾ ਗਵਰਨੈਂਸ ਰਿਫੋਰਮਸ ਐਂਡ ਪਬਲਿਕ ਗ੍ਰੀਵੈਂਸ ਵਿਭਾਗ ਦੇ ਪੀ.ਐਸ.ਈ.ਜੀ.ਐਸ. ਵੱਲੋਂ ਈ-ਸੇਵਾ ਪੋਰਟਲ ’ਤੇ ਤਿਆਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਾਰਥੀ ਸੇਵਾ ਕੇਂਦਰ ਵਿੱਚ ਆ ਕੇ ਆਪਣੀ ਦਰਖ਼ਾਸਤ ਭਰ ਸਕਦੇ ਹਨ, ਜੋ ਕਿ www.punjab.gov.in ’ਤੇ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਇਸ ਦਰਖ਼ਾਸਤ ਨਾਲ ਜ਼ਰੂਰੀ ਦਸਤਾਵੇਜ਼ ਜਿਵੇਂ ਸ਼ਨਾਖ਼ਤੀ ਕਾਰਡ ਅਤੇ ਸਵੈ-ਘੋਸ਼ਣਾ ਪੱਤਰ ਨਾਲ ਨੱਥੀ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਸੇਵਾ ਕੇਂਦਰ ਦੇ ਜ਼ਿਲ੍ਹਾ ਮੈਨੇਜਰ ਨੂੰ ਹਦਾਇਤ ਕੀਤੀ ਕਿ ਉਹ ਸਾਰੀਆਂ ਦਰਖ਼ਾਸਤਾਂ ਨੂੰ ਸਬੰਧਤ ਪੀ.ਐਲ.ਏ. ਬ੍ਰਾਂਚ ਜਾਂ ਹੋਰ ਅਧਿਕਾਰਤ ਬ੍ਰਾਂਚ ਵਿੱਚ ਭੇਜਣਾ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 100/- ਰੁਪਏ ਦੀ ਫੀਸ ਸੇਵਾ ਕੇਂਦਰ ਵੱਲੋਂ ਲਈ ਜਾਂਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇੰਡਸਟਰੀ ਐਂਡ ਕਮਰਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜੋ ਵੀ ਸਰਕਾਰੀ ਫੀਸ ਜਾਂ ਹੋਰ ਫੀਸ ਬਣੇਗੀ, ਉਹ ਸਬੰਧਤ ਵਿਭਾਗ ਵਿੱਚ ਜਮ੍ਹਾ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here