*ਪਟਾਕੇ ਚਲਾਉਣ ਕਾਰਨ ਦੋ ਪਰਿਵਾਰਾਂ ਚ ਟਕਰਾਓ, ਦੋ ਔਰਤਾ ਸਮੇਤ 8 ਖਿਲਾਫ ਮਾਮਲਾ ਦਰਜ*

0
353

ਬੁਢਲਾਡਾ 6 ਨਵੰਬਰ  (ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਹਿਰ ਦੇ ਇੱਕ ਮੁਹੱਲੇ ਚ ਸਾਮ ਸਮੇ ਦਿਵਾਲੀ ਦੇ ਪਟਾਕਿਆਂ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਝਗੜਾ ਹੋਣ ਦਾ ਸਮਾਚਾਰ ਮਿਲਿਆ ਹੈ। ਜਿੱਥੇ ਪੁਲਸ ਨੇ ਦੋ ਔਰਤਾਂ ਸਮੇਤ 8 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ। ਥਾਣੇਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਵਨੀਤਾ ਗੋਇਲ ਪਤਨੀ ਗੋਰਵ ਗੋਇਲ ਦੇ ਬਿਆਨ ਤੇ ਘਰ ਚ ਦਾਖਲ ਹੋਣ, ਕੁੱਟਮਾਰ ਕਰਨ ਦੇ ਮਾਮਲੇ ਚ ਤਰਸੇਮ ਕੁਮਾਰ ਅਤੇ ਉਸਦਾ ਪੁੱਤਰ ਲੋਕੇਸ ਕੁਮਾਰ, ਨਿਖੀਲ ਅਤੇ ਸਿੰਪੀ ਰਾਣੀ ਦੇ ਖਿਲਾਫ ਧਾਰਾ 323, 452, 506, 34 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਵਿੱਚ ਦੂਸਰੀ ਧਿਰ ਦੇ ਤਰਸੇਮ ਕੁਮਾਰ ਦੇ ਬਿਆਨ ਤੇ ਗੋਰਵ ਅਤੇ ਉਸਦੀ ਪਤਨੀ ਵਨੀਤਾ ਅਤੇ ਦੋ ਅਛਪਛਾਤਿਆ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋ ਕੋਈ ਵੀ ਵਿਅਕਤੀ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here