
ਮਾਨਸਾ 28 ਅਪਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅੱਜ M L A ਮਾਨਸਾ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਮੰਗ ਪੱਤਰ ਦਿੰਦੇ ਹੋਏ ਹਰਪ੍ਰੀਤ ਮਾਨ , ਜ਼ਿਲ੍ਹਾ ਪ੍ਰਧਾਨ, ਦੀ ਰੈਵਨਿਊ ਪਟਵਾਰ ਯੂਨੀਅਨ ਮਾਨਸਾ,ਪ੍ਰਦੀਪ ਸ਼ਰਮਾ ਪਟਵਾਰੀ, ਹਰਮਨ ਸਿੰਘ ਪਟਵਾਰੀ, ਚਤਿੰਦਰ ਸ਼ਰਮਾ ਕਾਨੂੰਗੋ, ਮਲਕੀਤ ਸਿੰਘ ਕਾਨੂੰਗੋ, ਅਤੇ ਸਕੰਦਰ ਸਿੰਘ ਕਾਨੂੰਗੋ ਜਤਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਟਵਾਰੀਆਂ ਦੀਆਂ 4716ਅਸਾਮੀਆਂ ਹਨ। ਜਿਨ੍ਹਾਂ ਉੱਪਰ 1995 ਪਟਵਾਰੀ ਕੰਮ ਕਰ ਰਹੇ ਹਨ। ਜਿਨ੍ਹਾਂ ਵਿੱਚ 2721 ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਾਰਨ ਹਰੇਕ ਪਟਵਾਰੀ ਆਪਣੇ ਸਰਕਲ ਤੋਂ ਇਲਾਵਾ ਹੋਰ ਕਈ ਵਾਧੂ ਸਰਕਲਾਂ ਦਾ ਕੰਮ ਬਗੈਰ ਕਿਸੇ ਮਿਹਨਤਾਨੇ ਤੋਂ ਕਰ ਰਹੇ ਹਨ ।ਕੋਰੋਨਾ ਮਹਾਂਮਾਰੀ ਦੌਰਾਨ ਹਰ ਤਰ੍ਹਾਂ ਦੇ ਕੰਮਾਂ ਵਿੱਚ ਪਟਵਾਰੀਆਂ ਨੇ ਵੱਧ ਚਡ਼੍ਹ ਕੇ ਭਾਗ ਲਿਆ । ਅਤੇ ਸਰਕਾਰ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦੇ ਹੋਏ ਹਰ ਤਰ੍ਹਾਂ ਦੇ ਕੰਮ ਕੀਤੇ ਮੰਗ ਪੱਤਰ ਵਿਚ ਪੇ ਅਨਾਮਲੀ ਦੂਰ ਕਰਨ 18ਮਹੀਨੇ ਟ੍ਰੇਨਿੰਗ ਸੇਵਾਕਾਲ ਵਿੱਚ ਸ਼ਾਮਲ ਕਰਨ ਟ੍ਰੇਨਿੰਗ ਦੌਰਾਨ ਬੇਸਿਕ ਪੇਅ 2015 ਦੀ ਭਰਤੀ ਪ੍ਰਕਿਰਿਆ ਦੌਰਾਨ ਭਰਤੀ ਪਟਵਾਰੀਆਂ ਦਾ ਪਰਖਕਾਲ 3 ਸਾਲ ਦੀ ਥਾਂ 2ਸਾਲ ਕੀਤਾ ਜਾਵੇ।ਪਟਵਾਰੀਆਂ ਨੂੰ ਟੈਕਨੀਕਲ ਗਰੇਡ ਦੇਣ ਡਾਟਾ ਐਂਟਰੀ ਦਾ ਕੰਮ ਪਟਵਾਰੀਆਂ ਦੇ ਸਪੁਰਦ ਕਰਨ ਦਫ਼ਤਰਾਂ ਵਿੱਚ ਸਟੇਸ਼ਨਰੀ ਅਤੇ ਬਸਤਾ ਭੱਤਾ ਵਧਾਉਣ 2004 ਤੋਂ ਬਾਅਦ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ 7ਪਟਵਾਰ ਸਰਕਲਾਂ ਪਿੱਛੇ ਇਕ ਫੀਲਡ ਕਾਨੂੰਨਗੋ ਦੀ ਅਸਾਮੀ ਦੀ ਰਚਨਾ ਕੀਤੀ ਜਾਵੇ ।ਪਟਵਾਰੀਆਂ ਨੂੰ ਵਰਕ ਸਟੇਸ਼ਨ ਬਿਜਲੀ ਪਾਣੀ ਅਤੇ ਚੌਕੀਦਾਰ ਦੀ ਸਹੂਲਤ ਦਿੱਤੀ ਜਾਵੇ।ਟੋਲ ਟੈਕਸ ਵਿੱਚ ਛੋਟ ਮਹਿੰਗਾਈ ਭੱਤੇ ਦੀ ਅਦਾਇਗੀ 6ਵੇ ਪੇ ਕਮਿਸ਼ਨ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਨਾਇਬ ਤਹਿਸੀਲਦਾਰਾਂ ਦੀ ਪ੍ਰਮੋਸ਼ਨ ਸੌ ਪ੍ਰਤੀਸ਼ਤ ਵਿਚੋਂ ਕਰਨ ਤਰੱਕੀ ਕੋਟਾ ਪੰਜਾਹ ਪ੍ਰਤੀਸ਼ਤ ਤੋਂ ਵਧਾ ਕੇ ਸੌ ਪ੍ਰਤੀਸ਼ਤ ਕੀਤਾ ਜਾਵੇ। ਡੀ ਸੀ ਦਫਤਰਾਂ ਵਿਚ ਟੀ ਆਰ (ਏ ਆਰ ਐਂਡ ਟੀ )ਦੀਆਂ ਪੋਸਟਾਂ ਉਪਰ ਸੀਨੀਅਰ ਕਾਨੂੰਨਗੋ ਲਗਾਏ ਜਾਣ ।ਪੁਲਸ ਕੇਸਾਂ ਵਿਚ ਪਟਵਾਰੀਆਂ ਵਿਰੁੱਧ ਬਿਨਾਂ ਵਿਭਾਗੀ ਪੜਤਾਲ ਤੋਂ ਕੋਈ ਕਾਰਵਾਈ ਨਾ ਕੀਤੀ ਜਾਵੇ ।ਅਤੇ ਕਾਰਵਾਈ ਸਬੰਧੀ ਗ੍ਰਹਿ ਵਿਭਾਗ ਪੰਜਾਬ ਵੱਲੋਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਸਾਲ 2016 ਵਿਚ ਕਈ ਵਾਰ ਕੈਬਨਿਟ ਵੱਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਮੌਜੂਦਾ ਸਮੇਂ ਵਿੱਚ ਵਿੱਤ ਕਮਿਸ਼ਨਰ ਮਾਲ ਵੱਲੋਂ 10 ਦਸੰਬਰ ਦੀ ਸਦੀ ਨੂੰ ਡਾਇਰੈਕਟਰ ਰਿਕਾਰਡ ਵਿਭਾਗ ਪੰਜਾਬ ਵੱਲੋਂ ਮਿਤੀ 30ਦਸੰਬਰ 2020 ਨੂੰ ਮੰਗਾਂ ਨਾਲ ਸਹਿਮਤੀ ਰੱਖਦੇ ਹੋਏ ਲਾਗੂ ਕਰਨ ਲਈ ਮਾਲ ਮੰਤਰੀ ਪੰਜਾਬ ਨੂੰ ਲਿਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਜੇਕਰ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 12ਅਤੇ 13 ਮਈ ਨੂੰ ਪੰਜਾਬ ਪੱਧਰ ਤੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ 15 ਤਰੀਕ ਨੂੰ ਮੀਟਿੰਗ ਕਰਕੇ ਸਾਰੇ ਸਰਕਲਾਂ ਦਾ ਕੰਮ ਬੰਦ ਕੀਤਾ ਜਾਵੇਗਾ।
