
ਮਾਨਸਾ 11ਸਤੰਬਰ(ਸਾਰਾ ਯਹਾ, ਬੀਰਬਲ ਸਿੰਘ ਧਾਲੀਵਾਲ) ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੱਦੇ ਉੱਪਰ ਮਾਨਸਾ ਯੂਨੀਅਨ ਵੱਲੋਂ ਪਟਵਾਰ ਯੂਨੀਅਨ ਦੇ ਦਫ਼ਤਰ ਤੋਂ ਲੈ ਕੇ ਤਹਿਸੀਲ ਦੇ ਗੇਟ ਤੱਕ ਰੋਸ ਰੈਲੀ ਕੱਢੀ । ਇਸ ਮੌਕੇ ਜਾਣਕਾਰੀ ਦਿੰਦਿਆਂ ਜਤਿੰਦਰ ਸ਼ਰਮਾ ਕਾਨੂੰਗੋ ਸਾਬਕਾ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਮਾਨਸਾ ਜ਼ਿਲ੍ਹਾ ਕਚਹਿਰੀ ਚੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ 4716 ਪਟਵਾਰੀਆਂ ਦੀਆਂ ਅਸਾਮੀਆਂ ਵਿੱਚੋਂ 2648 ਪੋਸਟਾਂ ਖਾਲੀ ਹਨ !ਜਿਸ ਕਾਰਨ ਪਟਵਾਰੀਆਂ ਉੱਪਰ ਵਾਧੂ ਪਟਵਾਰ ਸਰਕਲਾਂ ਦਾ ਕੰਮ ਹੋਣ ਕਾਰਨ ਮਾਨਸਿਕ ਬੋਝ ਪਾਇਆ ਜਾ ਰਿਹਾ ਹੈ !ਪਟਵਾਰੀਆਂ ਦੀ ਨਵੀਂ ਭਰਤੀ ਸਬੰਧੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਤੁਰੰਤ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਅਤੇ ਸਾਲ 1992 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇਕੋ ਟਾਈਮ ਭਰਤੀ ਪਟਵਾਰੀਆਂ ਦੀ ਤਨਖਾਹ ਦੀ ਤਰੁੱਟੀ ਦੂਰ ਕੀਤੀ ਜਾਵੇ ਪਟਵਾਰੀਆਂ ਦੀ 18ਮਹੀਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿੱਚ ਕੀਤਾ ਜਾਵੇ ਅਤੇ ਟ੍ਰੇਨਿੰਗ ਦੌਰਾਨ ਬੇਸਿਕ ਪੇ ਦਿੱਤੀ ਜਾਵੇ !ਇਸ ਸਬੰਧੀ ਪਟਵਾਰੀ ਭਰਤੀ ਰੂਲ ਵਿੱਚ ਲੋਹੜੀ ਦੀ ਸੋਧ ਕੀਤੀ ਜਾਵੇ ਮਾਲ ਵਿਭਾਗ ਵਿੱਚ ਨਵੀਂ ਭਰਤੀ 1227 ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸਾਲ 2015ਵਿੱਚ ਸ਼ੁਰੂ ਕੀਤੀ ਗਈ ਸੀ! ਇਨ੍ਹਾਂ ਦਾ ਪਰਖ ਕਾਲ ਤਿੰਨ ਸਾਲ ਦੀ ਬਜਾਏ ਦੋ ਸਾਲ ਕੀਤਾ ਜਾਵੇ ਮਾਲ ਵਿਭਾਗ ਵਿੱਚ ਸਮੂਹ ਪਟਵਾਰੀ ਮਾਨਯੋਗ ਡੀ ਐੱਲ ਆਰ ਦਫਤਰ ਜਲੰਧਰ ਤੋਂ 18 ਦਿਨਾਂ ਕੰਪਿਊਟਰ ਕੋਰਸ ਕਰ ਚੁੱਕੇ ਹਨ !ਇਸ ਲਈ ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਸ ਲੈ ਕੇ ਪਟਵਾਰੀਆਂ ਦੇ ਹਵਾਲੇ ਕੀਤਾ ਜਾਵੇ ਅਤੇ ਪਟਵਾਰੀਆਂ ਨੂੰ ਕੰਪਿਊਟਰ ਅਤੇ ਡਾਟਾ ਐਂਟਰੀ ਸਾਫਟਵੇਅਰ ਮੁਹੱਈਆ ਕਰਵਾਇਆ ਜਾਵੇ !ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਸਾਡੀਆਂ ਇਨ੍ਹਾਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਚ ਦੀ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਭਰ ਵਿੱਚ ਸੰਘਰਸ਼ ਹੋਰ ਤੇਜ਼ ਕਰੇਗੀ ਅੱਜ ਤਹਿਸੀਲ ਮਾਨਸਾ ਵਿਖੇ ਗੇਟ ਰੈਲੀ ਵਿੱਚ ਲਖਵਿੰਦਰ ਸਿੰਘ ਚਹਿਲ ਜ਼ਿਲ੍ਹਾ ਖਜਾਨਚੀ, ਬੀਰਬਲ ਸਿੰਘ ਜ਼ਿਲ੍ਹਾ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ, ਜਤਿੰਦਰ ਸ਼ਰਮਾ ਕਾਨੂੰਗੋ, ਸਾਬਕਾ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਮਲਕੀਤ ਸਿੰਘ ਕਾਨੂੰਗੋ, ਹਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ, ਸਕੰਦਰ ਸਿੰਘ ਕਾਨੂੰਗੋ, ਕਾਨੋਗੋ ਗੁਰਦੀਪ ਸਿੰਘ ਕਾਨੂੰਗੋ, ਰਵਿੰਦਰ ਕੌਰ ਪਟਵਾਰੀ, ਗੁਰਨੈਬ ਸਿੰਘ ਕਾਨੂੰਗੋ ਆਦਿਕ ਹਾਜ਼ਰ ਸਨ।
