
ਮਾਨਸਾ 3ਅਗਸਤ(ਸਾਰਾ ਯਹਾਂ/ ਮੁੱਖ ਸੰਪਾਦਕ ): ਦਿ ਰੈਵੇਨਿਊ ਪਟਵਾਰ ਯੂਨੀਅਨ ਜ਼ਿਲਾ ਮਾਨਸਾ ਦੀ ਮੀਟਿੰਗ ਹਰਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨਗੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਗਏ ਜਿਸ ਵਿਚ ਪਟਵਾਰੀ ਤੋਂ ਪਦ ਉਨਤ ਹੋਣ ਲਈ ਕਾਨੂੰਗੋ ਦੀਆਂ 7 ਪੋਸਟਾਂ ਖਾਲੀ ਹਨ ਜਿਸ ਸਬੰਧੀ ਫਾਈਲ ਅਰਸ਼ਾਂ 7 ਮਹੀਨੇ ਤੋਂ ਚੱਲ ਰਹੀ ਹੈ ਕਾਹਨੂੰ ਬੌਧੀ ਸਨਿਓਰਟੀ ਪੰਜਾਬ ਪੱਧਰ ਤੇ ਬਣਦੀ ਹੈ ਇਸ ਲਈ ਮਾਨਸਾ ਜ਼ਿਲ੍ਹੇ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜਥੇਬੰਦੀ ਵਾਰ ਵਾਰ ਮਾਣਯੋਗ ਡਿਪਟੀ ਕਮਿਸ਼ਨਰ ਅਤੇ ਮਾਣਯੋਗ ਵਧੀਕ ਡਿਪਟੀ ਕਮਿਸ਼ਨਰ ਜੀ ਨੂੰ ਮਿਲ ਕੇ ਆਪਣਾ ਪੱਖ ਪੇਸ਼ ਕਰ ਚੁੱਕੀ ਹੈ ਪ੍ਰੰਤੂ ਹਾਲ ਤੱਕ ਉਣੱਤੀ ਕੋਈ ਨਹੀਂ ਹੋਈ ਜ਼ਿਲ੍ਹੇ ਦੇ ਚਾਰ ਪਟਵਾਰੀਆਂ ਦਾ ਪਰਖ ਕਾਲ 3 ਸਾਲ ਦਾ ਸਮਾਂ ਦਸੰਬਰ 2021 ਵਿਚ ਪੂਰਾ ਹੋ ਚੁੱਕਿਆ ਹੈ 9 ਮਹੀਨੇ ਗੁਜ਼ਰ ਜਾਣ ਉਪਰੰਤ ਹਾਲ ਤੱਕ ਕੋਈ ਵੀ ਪ੍ਰਗਤੀ ਨਹੀਂ ਹੋਈ ਹੈ ਪਟਵਾਰੀ ਪੂਰੀ ਤਨਖਾਹ ਤੋਂ ਵਾਂਝੇ ਹਨ ਇਸ ਲਈ ਪਟਵਾਰੀਆਂ ਦੀ ਕਾਫੀ ਸਮੇਂ ਤੋਂ ਲਟਕ ਰਹੀਆਂ ਉਕਤ ਮੰਗਾਂ ਜੇਕਰ 7 ਸਤੰਬਰ ਤੱਕ ਨਾ ਮੰਨੀਆਂ ਗਈਆਂ ਤਾਂ ਦਿ ਰੈਵੇਨਿਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ 8 ਸਤੰਬਰ ਤੋ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਸ ਮੌਕੇ ਰੈਵਿਨਊ ਪਟਵਾਰ ਯੂਨੀਅਨ ਅਤੇ ਕਾਨੂੰਗੋ ਐਸੋਸੀਏਸ਼ਨ ਜ਼ਿਲ੍ਹਾ ਮਾਨਸਾ ਦੇ ਚਤਿੰਦਰ ਸ਼ਰਮਾ ਕਾਨੂੰਗੋ, ਮੀਤ ਪ੍ਰਧਾਨ ਐਸੋਸੀਏਸ਼ਨ ਪੰਜਾਬ, ਹਰਪ੍ਰੀਤ ਸਿੰਘ ਹੈਰੀ, ਜ਼ਿਲ੍ਹਾ ਪ੍ਰਧਾਨ ਦੀ ਰੈਵਨਿਊ ਪਟਵਾਰ ਯੂਨੀਅਨ, ਜ਼ਿਲ੍ਹਾ ਮਾਨਸਾ, ਗੋਤਮ ਸਿੰਗਲਾ ਅਤੇ ਹਰਮਨਜੀਤ ਸਿੰਘ ਪਟਵਾਰੀ ਤਹਿਸੀਲ ਜਨਰਲ ਸਕੱਤਰ ਹਾਜਰ ਸਨ।
