ਪਟਨਾ 30,ਅਗਸਤ (ਸਾਰਾ ਯਹਾਂ ਬਿਊਰੋ ਰਿਪੋਰਟ) : ਸਾਲਾਂ ਦੇ ਪਿਆਰ ਤੋਂ ਬਾਅਦ, ਜਦੋਂ ਇੱਕ ਪ੍ਰੇਮੀ-ਪ੍ਰੇਮਿਕਾ ਵਿੱਚੋਂ ਕੋਈ ਪਿੱਛੇ ਹਟ ਜਾਂਦਾ/ਜਾਂਦੀ ਹੈ, ਤਾਂ ਜਿਊਣਾ ਮੁਹਾਲ ਹੋ ਜਾਂਦਾ ਹੈ। ਕੁਝ ਅਜਿਹਾ ਹੀ ਐਤਵਾਰ ਨੂੰ ਪਟਨਾ ਸ਼ਹਿਰ ’ਚ ਗੁਰਦੁਆਰਾ ਸਾਹਿਬ ਦੇ ਗੈਸਟ ਹਾਊਸ ਵਿੱਚ ਹੋਇਆ।
ਚੌਕ ਥਾਣਾ ਖੇਤਰ ਦੇ ਬਾਲ ਲੀਲਾ ਗੁਰਦੁਆਰਾ ਸਾਹਿਬ ਅਧੀਨ ਐਨਆਰਆਈ ਗੈਸਟ ਹਾਊਸ ਦੇ ਕਮਰਾ ਨੰਬਰ-107 ਵਿੱਚ ਫੇਸਬੁੱਕ ਲਾਈਵ ਕਰਨ ਤੋਂ ਬਾਅਦ, ਇੱਕ ਨੌਜਵਾਨ ਨੇ ਫਾਹਾ ਲੈ ਲਿਆ। ਕਾਰਨ ਇਹ ਸੀ ਕਿ ਉਸ ਦਾ ਪਿਆਰ ਅਧੂਰਾ ਰਹਿ ਗਿਆ ਸੀ। ਜਾਂਦੇ-ਜਾਂਦੇ ਵੀ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਹ ਵੀ ਕਿਹਾ ਕਿ ਆਪਣਾ ਖਿਆਲ ਰੱਖੀਂ ਤੇ ਦਵਾਈ ਲੈਂਦੀ ਰਹੀਂ।
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨੌਜਵਾਨ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਇਸ ਪੂਰੇ ਮਾਮਲੇ ਨੂੰ ਪ੍ਰੇਮ ਸਬੰਧ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਨਾਲੰਦਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ। ਪਰਮਜੀਤ ਸਿੰਘ ਕਈ ਦਿਨਾਂ ਤੋਂ ਗੈਸਟ ਹਾਊਸ ਵਿੱਚ ਇੱਕ ਸੈਲਾਨੀ ਵਜੋਂ ਠਹਿਰਿਆ ਹੋਇਆ ਸੀ। ਉਹ ਬਾਲ ਲੀਲਾ ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਗੁਰਬਾਣੀ ਕੀਰਤਨ ਵੀ ਕਰ ਰਿਹਾ ਸੀ।
ਫੇਸਬੁੱਕ ਲਾਈਵ ’ਚ ਕੀ ਕੀਤਾ
“ਮੈਂ ਦੁਨੀਆ ਵਿੱਚ ਕਿਸੇ ਚੀਜ਼ ਤੋਂ ਨਹੀਂ ਹਾਰਿਆ, ਪਰ ਇੱਕ ਅਜਿਹੀ ਚੀਜ਼ ਮੇਰਾ ਪਿਆਰ ਹੈ ਜੋ ਮੈਨੂੰ ਹਰਾ ਦਿੰਦਾ ਹੈ। ਸਭ ਕੁਝ ਠੀਕ ਚੱਲ ਰਿਹਾ ਸੀ। ਮੰਮੀ ਨੂੰ, ਘਰ ਵਿੱਚ ਸਭ ਨੂੰ ਪਤਾ ਸੀ। ਹਰ ਕੋਈ ਰਿਸ਼ਤੇ ਲਈ ਤਿਆਰ ਸੀ। ਗ਼ਲਤੀ ਕੇਵਲ ਇੰਨੀ ਸੀ ਕਿ ਕੁਝ ਦਿਨਾਂ ਲਈ ਥੋੜ੍ਹੀ ਦੂਰੀ ਬਣ ਗਈ ਸੀ। ਮੈਂ ਨਵੰਬਰ ਵਿੱਚ ਫੋਨ ਕੀਤਾ ਅਤੇ ਕਿਹਾ ਕਿ ਹੁਣ ਮੈਂ ਗੱਲ ਨਹੀਂ ਕਰ ਸਕਾਂਗਾ ਕਿਉਂਕਿ ਮੰਮੀ ਨੇ ਫੋਨ ਵੇਖ ਲਿਆ ਹੈ। ਮੰਮੀ ਨੇ ਇਨਕਾਰ ਕਰ ਦਿੱਤਾ ਹੈ। ਦਿਨ ਮਾਹੌਲ ਠੀਕ ਰਹੇਗਾ, ਪਰ ਉਸ ਤੋਂ ਬਾਅਦ ਉਸ ਦੀ ਕੋਈ ਕਾਲ ਨਹੀਂ ਆਈ। ਮੈਂ ਉਸ ਨੂੰ ਦਿਨ ਰਾਤ ਕਾਲ ਕਰਦਾ ਰਿਹਾ। ਜੇ ਤੁਸੀਂ ਕਾਲ ਸੂਚੀ ਵੇਖਦੇ ਹੋ, ਤਾਂ ਮੈਂ ਹਰ ਪੰਜ ਮਿੰਟ ਬਾਅਦ ਉਸ ਨੂੰ ਕਾਲ ਕਰਦਾ ਸੀ। ਉਸਨੇ ਮੇਰੀ ਇੱਕ ਵੀ ਕਾਲ ਨਹੀਂ ਚੁੱਕੀ। ਮੈਂ ਇੱਕ ਤਰੀਕ ਨੂੰ ਉਸ ਨੂੰ ਮਿਲਣ ਗਿਆ, ਪਰ ਉਹ ਨਹੀਂ ਆਈ। ਉਸ ਦੀ ਇੱਕ ਸਹੇਲੀ ਪ੍ਰੀਤੀ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਦੀਦੀ ਪੇਪਰ ਦੇਣ ਗਈ ਹੈ। ਜਦੋਂ ਉਹ 10 ਤਰੀਕ ਨੂੰ ਆਵੇਗੀ, ਤਾਂ ਮੈਂ ਗੱਲ ਕਰਾਵਾਂਗੀ। ਜਦੋਂ ਮੈਂ 10 ਤਰੀਕ ਨੂੰ ਫ਼ੋਨ ਕੀਤਾ, ਤਦ ਮੇਰੀ ਗੱਲ ਨਹੀਂ ਕਰਵਾਈ ਗਈ।’’
“ਸਭ ਕੁਝ ਇਸ ਤਰ੍ਹਾਂ ਚਲਦਾ ਰਿਹਾ, ਮੈਂ ਫਿਰ ਵੀ ਫੋਨ ਕਰਦਾ ਰਿਹਾ, ਸਮਝਿਆ ਕਿ ਕੋਈ ਮਜਬੂਰੀ ਹੋਵੇਗੀ। 1 ਫਰਵਰੀ ਨੂੰ, ਇੱਕ ਛੋਟੀ ਜਿਹੀ ਗੱਲ ਹੋਈ। ਬਸ ਇੰਨਾ ਕਿਹਾ ਕਿ ਆਪਣਾ ਖਿਆਲ ਰੱਖੀਂ ਅਤੇ ਫ਼ੋਨ ਕੱਟ ਦਿੱਤਾ। ਇਸ ਤੋਂ ਬਾਅਦ ਵੀ ਮੈਂ ਗੱਲ ਕਰਨੀ ਚਾਹੁੰਦਾ ਰਿਹਾ। ਪਰ ਮੇਰੀ ਨਹੀਂ ਸੁਣੀ ਗਈ। ਮੈਂ ਇਸ ਦੌਰਾਨ ਮਰਨ ਤੋਂ ਵੀ ਬਚਿਆ ਪਰ ਕੋਈ ਕਾਲ ਨਹੀਂ ਆਈ। ਮੈਂ ਰੋਜ਼ ਰੋਦਾ ਰਿਹਾ। ਮੈਂ ਦੂਜਿਆਂ ਨੂੰ ਆਪਣਾ ਹੱਸਦਾ ਚਿਹਰਾ ਦਿਖਾ ਕੇ ਰੋਜ਼ ਰੋਦਾ ਰਿਹਾ। ਮੈਂ ਉਸ ਨੂੰ ਮਿਲਣ ਗਿਆ। ਉਸਦੇ ਲਈ ਬਹੁਤ ਕੁਝ ਕਰ ਰਿਹਾ ਹਾਂ। ਦੋ-ਦੋ ਦਿਨ ਆਸਨਸੋਲ ਰਿਹਾ ਕਿ ਸ਼ਾਇਦ ਉਹ ਚੋਰੀ-ਛਿਪੇ ਆਵੇਗੀ। ਸਕੂਲ-ਕਾਲਜ ਆਉਣ ਸਮੇਂ ਮਿਲੇਗੀ ਪਰ ਉਹ ਨਹੀਂ ਆਈ। ਮੈਨੂੰ ਪਤਾ ਲੱਗਿਆ ਕਿ ਉਹ ਦੁਰਗਾਪੁਰ ਹੈ, ਫਿਰ ਉੱਥੇ ਗਿਆ। ਉਸ ਦਾ ਚਿਹਰਾ ਬੱਸ ਮੈਂ ਇੱਕ ਵਾਰ ਵੇਖਣਾ ਚਾਹੁੰਦਾ ਸਾਂ। ਅੱਜ ਮੈਨੂੰ ਪਤਾ ਲੱਗਿਆ ਕਿ ਉਹ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਆਈ ਹੈ। ਪਰ ਉਸ ਨੇ ਮੁੜ ਕੇ ਵੀ ਨਹੀਂ ਤੱਕਿਆ। ਕੋਈ ਗੱਲ ਨਹੀਂ ਕੀਤੀ ਅਤੇ ਆਖ ਦਿੱਤਾ ਕਿ ਹੁਣ ਕੋਈ ਰਿਸ਼ਤਾ ਨਹੀਂ ਰੱਖਣਾ, ਘਰ ਵਸਾ ਲਵੀਂ। ਬਹੁਤ ਕੁਝ ਹੋਵੇਗਾ ਤੇਰੇ ਕੋਲ। ਪੈਸਾ, ਪੜ੍ਹਾਈ-ਲਿਖਾਈ ਬਹੁਤ ਉਚੇਰੀ ਕਰ ਰਹੀ ਹੈਂ। ਆਪਣੀ ਜ਼ਿੰਦਗੀ ਵਿੱਚ ਖੁਸ਼ੀ ਨਾਲ ਜੀਵੀਂ। ਆਖਰ ’ਚ ਮੈਂ ਸਿਰਫ ਇਹੋ ਕਹਿਣਾ ਹੈ ਕਿ ਪਿਆਰ ਵਿੱਚ ਕਦੇ ਨਾ ਪੈਣਾ, ਯਾਰ। ਆਪਣਾ ਖਿਆਲ ਰੱਖਣਾ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਹਾ ਵੀ ਪਿਆਰ ਹੈ ਮੈਂ ਤੁਹਾਨੂੰ ਅੱਜ ਵੀ ਪਿਆਰ ਕਰਾਂਗਾ ਅਤੇ ਮਰਨ ਤੋਂ ਬਾਅਦ ਵੀ। ਮੇਰੀ ਸਿਮਰਨ ਨੂੰ ਕੋਈ ਕੁਝ ਨਹੀਂ ਕਹੇਗਾ। ਬਾਬੂ ਆਪਣਾ ਖਿਆਲ ਰੱਖੋ। ਦਵਾਈ ਲੈਂਦੀ ਰਹੀਂ।”