
ਮਾਨਸਾ, 07 ਨਵੰਬਰ- (ਗੁਰਪ੍ਰੀਤ ਧਾਲੀਵਾਲ) ਮਾਣ ਭੱਤੇ ਖਾਤਿਆਂ ਵਿਚ ਨਾ ਆਉਣ ਦੇ ਕਾਰਨ ਪ੍ਰਸ਼ਾਸਨ ਦੀ ਦੇਰੀ ਅਤੇ ਲਾਪਰਵਾਹੀ ਕਾਰਨ ਸਮੂਹ ਨੰਬਰਦਾਰਾਂ ਨੇ ਝੋਨੇ ਦੀ ਫ਼ਸਲ ਨੂੰ ਦੇਖਦਿਆਂ ਹੋਇਆਂ ਆਪਣੇ ਕੀਮਤੀ ਕੰਮ ਛੱਡ ਕੇ ਇਸ ਮਾਣਮੱਤੇ ਨੂੰ ਸਮੂਹ ਨੰਬਰਦਾਰਾਂ ਦੇ ਖਾਤਿਆਂ ਵਿਚ ਜਮ੍ਹਾ ਕਰਵਾਉਣ ਲਈ ਇਕ ਐਮਰਜੈਂਸੀ ਮੀਟਿੰਗ ਪੰਜਾਬ ਨੰਬਰਦਾਰ ਯੂਨੀਅਨ ਰਜਿ 643 ਦੀ ਮੀਟਿੰਗ ਪ੍ਰਧਾਨ ਨਾਜਰ ਸਿੰਘ ਖਿਆਲਾ ਮਾਨਸਾ ਨੰਬਰਦਾਰ ਭਵਨ ਮਾਨਸਾ ਵਿਖੇ ਸੱਦੀ ਜਿਸ ਵਿਚ ਸਮੂਹ ਨੰਬਰਦਾਰ ਆਪੋ ਆਪਣੇ ਕੰਮ ਛੱਡ ਕੇ ਇਸ ਮੀਟਿੰਗ ਵਿੱਚ ਪਹੁੰਚ ਕੇ ਆਪਣੀਆਂ ਮੰਗਾਂ ਵਾਰੇ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਮਾਨਯੋਗ ਐਸ ਡੀ ਐਮ ਮਾਨਸਾ ਜੀ ਮਿਲੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਤੁਹਾਡੇ ਮਾਣ ਭੱਤੇ ਜਲਦੀ ਖਾਤਿਆਂ ਵਿਚ ਆ ਜਾਣਗੇ ਇਸ ਤੋਂ ਬਾਅਦ ਮਾਨਯੋਗ ਤਹਿਸੀਲਦਾਰ ਸਾਹਿਬ ਜੀ ਨੂੰ ਵੀ ਮਿਲੇ ਉਨ੍ਹਾਂ ਵੀ ਮਾਣਮੱਤੇ ਛੇਤੀ ਹੀ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤੇ ਜਾਣਗੇ ਜੀ ਬਾਅਦ ਵਿੱਚ ਪੰਜਾਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਨਾਜਰ ਸਿੰਘ ਖਿਆਲਾ ਨੇ ਸਮੂਹ ਨੰਬਰਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਆਪਣੇ ਕੀਮਤੀ ਟਾਇਮ ਵਿਚੋਂ ਟਾਈਮ ਕੱਢ ਕੇ ਇਸ ਐਮਰਜੈਂਸੀ ਮੀਟਿੰਗ ਵਿੱਚ ਹਾਜ਼ਰ ਹੋਏ।
