
ਮਾਨਸਾ 14 ਮਈ (ਸਾਰਾ ਯਹਾ/ ਹੀਰਾ ਸਿੰਘ ਮਿੱਤਲ) : ਸਰਵ ਹਿੱਤਕਾਰੀ ਵਿੱਦਿਆ ਮੰਦਰ ਸੀ ਬੀ ਐਸ ਈ ਭੀਖੀ ਵਿਖੇ ਅਧਿਆਪਕਾਂ ਵੱਲ੍ਹੋ ਆਨਲਾਈਨ ਪੜ੍ਹਾਈ ਜਾਰੀ ਹੈ,ਹੋਰ ਤਾਂ ਹੋਰ ਪ੍ਰਾਇਮਰੀ ਵਰਗ ਦੇ ਬੱਚੇ ਵੀ ਘਰਾਂ ਚ ਬੈਠੇ ਦਿਲਚਸਪੀ ਨਾਲ ਪੜ੍ਹ ਰਹੇ ਹਨ।
ਸਕੂਲ ਦੇ ਪ੍ਰਿੰਸੀਪਲ ਡਾ ਗਗਨ ਪਰਾਸ਼ਰ ਨੇ ਦੱਸਿਆ ਕਿ ਉਨ੍ਹਾਂ ਦੇ ਸਾਰੀਆਂ ਕਲਾਸਾਂ ਦੇ ਅਧਿਆਪਕ ਬੱਚਿਆਂ ਨੂੰ ਘਰ ਬੈਠੇ ਸੁਚੱਜੀ ਅਗਵਾਈ ਦੇ ਰਹੇ ਹਨ, ਬੱਚਿਆਂ ਨੂੰ ਬਕਾਇਦਾ ਰੂਪ ਚ ਹੋਮ ਵਰਕ ਦਿੱਤਾ ਜਾ ਰਿਹਾ ਹੈ।
ਸਕੂਲ ਦੀ ਪਹਿਲੀ ਏ ਕਲਾਸ ਦੇ ਇੰਚਾਰਜ ਅਧਿਆਪਕ ਕਮਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਨੰਨੇ ਬੱਚੇ ਵੀ ਘਰ ਬੈਠੇ ਪੜ੍ਹ ਰਹੇ ਹਨ,ਜੇਕਰ ਕੋਈ ਬੱਚੇ ਜ਼ਿਆਦਾ ਸ਼ਰਾਰਤ ਕਰਦੇ ਹਨ,ਤਾਂ ਵੀ ਮਾਪੇ ਉਨ੍ਹਾਂ ਦੀ ਸ਼ਿਕਾਇਤ ਕਰਦੇ ਹਨ ਤਾਂ ਉਹ ਅਧਿਆਪਕਾਂ ਦੇ ਕਹਿਣ ਤੇ ਮੁੜ ਪੜ੍ਹਾਈ ਵੱਲ ਦਿਲਚਸਪੀ ਲੈਂਦੇ ਹਨ।
ਸਕੂਲ ਦੇ ਅਧਿਆਪਕਾਂ ਰੁਪਿੰਦਰ ਕੌਰ,ਸੋਨਪ੍ਰੀਤ ਕੌਰ,ਰਾਧਾ ਰਾਣੀ,ਅਨੀਤਾ ,ਮਧੂ,ਮਨਜੀਤ ਕੌਰ,ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵੱਖ ਵੱਖ ਕਲਾਸਾਂ ਦੇ ਬੱਚੇ ਅਧਿਆਪਕਾਂ ਵੱਲ੍ਹੋ ਦਿੱਤੇ ਕੰਮ ਨੂੰ ਪੂਰੀ ਮਿਹਨਤ ਨਾਲ ਕਰ ਰਹੇ ਹਨ। ਅਧਿਆਪਕ ਬੱਚਿਆਂ ਦਾ ਮੋਬਾਈਲ ਤੇ ਕੰਮ ਵੀ ਚੈੱਕ ਕਰ ਰਹੇ ਹਨ।
