ਫਗਵਾੜਾ 18 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਨੰਦਨੀ ਸ਼ਰਮਾ ਨੂੰ ਅੱਜ ਪੋਸਟ ਆਫਿਸ ਭੁੱਲਾਰਾਈ ਦੇ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ। ਇਸ ਮੌਕੇ ਭੁੱਲਾਰਾਈ ਦੇ ਸਰਪੰਚ ਰਜਤ ਭਨੋਟ ਰਾਜੂ ਵੱਲੋਂ ਅਤੇ ਮੈਂਬਰ ਪੰਚਾਇਤ ਇੰਦਰਪ੍ਰੀਤ ਸਿੰਘ ਪੰਚ ,ਗੁਰਜੀਤ ਕੁਮਾਰ ਪੰਚ,ਸੰਜੀਵ ਭਨੋਟ,ਬਹਾਦਰ ਸਿੰਘ ਸੈਕੇਰਟਰੀ ਸੁਸਾਇਟੀ ਬੈਂਕ ਭੁਲਾਰਾਈ ਵੱਲੋਂ ਨੰਦਨੀ ਸ਼ਰਮਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਵਨਿਯੁਕਤ ਇੰਚਾਰਜ ਨੰਦਨੀ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਉਹਨਾਂ ਦੀ ਪ੍ਰਾਥਮਿਕਤਾ ਹੋਵੇਗੀ।