
ਮਾਨਸਾ, 24 ਅਗਸਤ:- (ਸਾਰਾ ਯਹਾਂ/ਬੀਰਬਲ ਧਾਲੀਵਾਲ)
ਜੋਨ ਮਾਨਸਾ ਦੀਆਂ ਗਰਮ ਰੁੱਤ ਦੀਆਂ ਖੇਡਾਂ ਦੇ ਜੂਡੋ ਅਤੇ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ (ਮਾਨਸਾ) ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ। ਇਨ੍ਹਾਂ ਖਿਡਾਰੀਆਂ ਨੇ ਮਨਪ੍ਰੀਤ ਕੌਰ ਡੀ.ਪੀ.ਈ. ਤੇ ਜਸਵਿੰਦਰ ਸਿੰਘ ਸ.ਸ.ਮਾਸਟਰ ਦੀ ਅਗਵਾਈ ਵਿੱਚ ਖੇਡਾਂ ਵਿੱਚ ਭਾਗ ਲਿਆ ਤੇ ਸ਼ਾਨਦਾਰ ਪ੍ਰਾਪਤੀਆਂ ਸਕੂਲ ਦੀ ਝੋਲੀ ਵਿੱਚ ਪਾਈਆਂ ਹਨ। ਜੂਡੋ ਦੇ ਮੁਕਾਬਲੇ ਸ.ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ ਕਰਵਾਏ ਗਏ। ਜਿਸ ਵਿੱਚ ਜੁਡੋ ਅੰਡਰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਨੰਗਲ ਕਲਾਂ ਦੀਆਂ ਖਿਡਾਰਨਾਂ ਹਰਪ੍ਰੀਤ ਕੌਰ , ਅਮਨਦੀਪ ਕੌਰ , ਹਰਮਨਦੀਪ ਕੌਰ , ਰੀਤੂ ਰਾਣੀ , ਨਿਮਰਤ ਕੌਰ ਤੇ ਮੀਨਾ ਕੌਰ ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਜੂਡੋ ਅੰਡਰ-17(ਲੜਕੀਆਂ) ਦੇ ਮੁਕਾਬਲੇ ਵਿੱਚ ਨੰਗਲ ਕਲਾਂ ਦੀਆਂ ਖਿਡਾਰਨਾਂ ਸੰਦੀਪ ਕੌਰ , ਮਨਦੀਪ ਕੌਰ , ਚਰਨਜੀਤ ਕੌਰ ਤੇ ਮਨਪ੍ਰੀਤ ਕੌਰ ਨੇ ਆਪਣੇ-ਆਪਣੇ ਭਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜੂਡੋ ਅੰਡਰ-19 (ਲੜਕੀਆਂ) ਦੇ ਮੁਕਾਬਲੇ ਵਿੱਚ ਨੰਗਲ ਕਲਾਂ ਦੀਆਂ ਖਿਡਾਰਨਾਂ ਸੋਮਾ ਕੌਰ , ਵੀਰੋ ਕੌਰ , ਖੁਸ਼ਦੀਪ ਕੌਰ , ਕਿਰਨਾ ਕੌਰ ਨੇ ਵੀ ਆਪਣੇ-ਆਪਣੇ ਭਾਰ ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਜੂਡੋ ਅੰਡਰ-14 (ਲੜਕੇ) ਦੇ ਮੁਕਾਬਲੇ ਵਿੱਚ ਨੰਗਲ ਕਲਾਂ ਦੇ ਖਿਡਾਰੀ ਹਰਮਨ ਸਿੰਘ ਨੇ ਪਹਿਲਾ , ਰਮੇਸ਼ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜੂਡੋ ਅੰਡਰ-17 (ਲੜਕੇ) ਦੇ ਮੁਕਾਬਲੇ ਵਿੱਚ ਪਰਦੀਪ ਸਿੰਘ, ਰਾਜੀਵ ਸਿੰਘ , ਮਹਿੰਦਰਜੀਤ ਸਿੰਘ , ਮਨਪ੍ਰੀਤ ਰਾਮ ਨੇ ਆਪਣੇ-ਆਪਣੇ ਭਾਰ ਵਰਗ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਜੂਡੋ ਅੰਡਰ-19 (ਲੜਕੇ) ਦੇ ਮੁਕਾਬਲੇ ਵਿੱਚ ਗੁਰਲਾਲ ਸਿੰਘ , ਜਸ਼ਨਦੀਪ ਸਿੰਘ , ਲਵਦੀਪ ਸਿੰਘ ਨੇ ਪਹਿਲਾ ਅਤੇ ਯਾਦਵਿੰਦਰ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ। ਫੁੱਟਬਾਲ ਦੇ ਜੋਨ ਮਾਨਸਾ ਦੇ ਮੁਕਾਬਲੇ ਸ਼੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ ਕਰਵਾਏ ਗਏ। ਜਿਸ ਵਿੱਚ ਫੁੱਟਬਾਲ ਅੰਡਰ-14 (ਲੜਕੇ) , ਅੰਡਰ-17 (ਲੜਕੇ) ਤੇ ਅੰਡਰ-19 (ਲੜਕੇ) ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੀਆਂ ਤਿੰਨੋਂ ਟੀਮਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਸ੍ਰੀ ਸੁਨੀਲ ਕੁਮਾਰ ਕੱਕੜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਲਗਾਤਾਰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸਹਿ-ਵਿਦਿਅਕ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਦੇ ਆ ਰਹੇ ਹਨ। ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਜੇਤੂ ਖਿਡਾਰੀਆਂ ਅਤੇ ਉਹਨਾਂ ਦੇ ਟੀਮ ਇੰਚਾਰਜਾਂ ਨੁੂੰ ਵਧਾਈ ਦਿੱਤੀ ਗਈ।
