ਮਾਨਸਾ, 15 ਅਕਤੂਬਰ:(ਸਾਰਾ ਯਹਾਂ/ਮੁੱਖ ਸੰਪਾਦਕ )
ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਸ਼੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਖੇ ਨੌਵੀਂ ਤੋਂ ਗਿਆਰਵੀਂ ਜਮਾਤ ਦੇ ਸਾਲ 2023-25 ਦੌਰਾਨ ਖਾਲੀ ਸੀਟਾਂ ਉਪਰ ਦਾਖਲੇ ਸਬੰਧੀ ਆਨ-ਲਾਈਨ ਦਾਖਲਾ ਫਾਰਮ ਭਰੇ ਜਾ ਰਹੇ ਹਨ, ਜਿਸ ਦੀ ਆਖ਼ਿਰੀ ਮਿਤੀ 31 ਅਕਤੂਬਰ 2023 ਹੈ। ਉਨ੍ਹਾਂ ਦੱਸਿਆ ਕਿ ਫਾਰਮ ਭਰਨ ਵਾਲੇ ਵਿਦਿਆਰਥੀ ਦਾ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਅੱਠਵੀਂ ਤੇ ਦਸਵੀਂ ਜਮਾਤ ਪੂਰਾ ਇੱਕ ਸਾਲ ਪੜ੍ਹ ਕੇ 2023-24 ਵਿੱਚ ਪਾਸ ਹੋਣਾ ਲਾਜ਼ਮੀ ਹੈ।
ਉਨ੍ਹਾਂ ਦੱਸਿਆ ਕਿ ਦਾਖਲਾ ਫਾਰਮ ਭਰਨ ਲਈ ਅੱਠਵੀਂ ਤੇ ਦਸਵੀਂ ਜਮਾਤ ਵਿੱਚ ਪੜ੍ਹ ਰਹੇ ਬੱਚਿਆਂ ਦਾ ਜਨਮ 01 ਮਈ 2009 ਤੋਂ 31 ਜੁਲਾਈ 2011 ਦੇ ਵਿਚਕਾਰ ਨੌਵੀਂ ਜਮਾਤ ਲਈ ਅਤੇ 01 ਜੂਨ 2007 ਤੋਂ 31 ਜੁਲਾਈ 2009 ਦੇ ਵਿਚਕਾਰ ਗਿਆਰਵੀਂ ਜਮਾਤ ਲਈ ਹੋਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਫਾਰਮ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਇਟ https://cbseitms.nic.in2023/nvsix ਅਤੇ http://cbseitms.nic.in2023/nvsix-11 ’ਤੇ ਭਰੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰੀਖਿਆ 10 ਫਰਵਰੀ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਕੋਈ ਵੀ ਫਾਰਮ ਆਫ਼ਲਾਈਨ ਨਹੀਂ ਭਰਿਆ ਜਾਵੇਗਾ।