
ਬੋਹਾ 1 ਅਕਤੂਬਰ (ਸਾਰਾ ਯਹਾਂ/ਦਰਸ਼ਨ ਹਾਕਮਵਾਲਾ) : ਨੌਜਵਾਨ ਲੋਕ ਭਲਾਈ ਕੱਲਬ ਬੋਹਾ ਵੱਲੋਂ ਪਿੰਡ ਸੈਦੇਵਾਲਾ ਦੇ ਇਤਿਹਾਸਕ ਜੋੜ ਮੇਲੇ ਇਕ ਖੂਨਦਾਨ ਕੈਂਪ ਲਾਇਆ ਗਿਆ । ਕੱਲਬ ਦੇ ਸਰਪ੍ਰਸਤ ਹਰਪਾਲ ਸਿੰਘ ਪੰਮੀ ਤੇ ਪ੍ਰਧਾਨ ਅਮਨ ਪੰਨੂ ਨੇ ਜਾਣਕਾਰੀ ਦੇਂਦੇ ਹੋਏ ਦੱਸਿਆ ਕਿ ਇਸ ਕੈੱਪ ਦਾ ਕੈਂਪ ਉਦਘਾਟਨ ਗੁਰੂਦੁਆਰਾ ਸ੍ਰੀ ਪਾਹਿਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਦੀ ਪ੍ਰੰਬਧਕੀ ਕਮੇਟੀ ਦੇ ਪ੍ਰਧਾਨ ਜਰਨੈਲ ਸਿੰਘ ਨੇ ਕੀਤਾ। ਇਸ ਸਮੇ ਖੂਨਦਾਨੀ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਬਾਬਾ ਜਰਨੈਲ ਸਿੰਘ ਨੇ ਕਿਹਾ ਕਿ ਤੁਹਾਡੇ ਵੱਲੋਂ ਦਾਨ ਕੀਤੇ ਖੂਨ ਦੇ ਥੌੜੇ ਕਿਹੇ ਕਤਰੇ ਕਿਸੇ ਦੀ ਕੀਮਤੀ ਜਾਨ ਬਚਾ ਸਕਦੇ ਹਨ , ਇਸ ਲਈ ਸਿਹਤ ਪੱਖੋਂ ਤੰਦਰੁਸਤ ਨੌਜਵਾਨਾਂ ਨੂੰ ਇਸ ਨੇਕ ਕਾਰਜ਼ ਵਿਚ ਆਪਣਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਹੈ। ਇਸ ਸਮੇ ਉੱਘੇ ਸਮਾਜਸੇਵੀ ਇੰਦਰਜੀਤ ਸਿੰਘ ਸਰਾਂ,ਸਾਬਕਾ ਐਕਸ਼ੀਅਨ ਜਸਵਿੰਦਰ ਮਾਨ , ਸੁਰਿੰਦਰ ਮੰਗਲਾ, ਪਲਵਿੰਦਰ ਸਿੰਘ ਪੰਨੂ ,ਡਾਕਟਰ ਕਸ਼ਮੀਰ ਸਿੰਘ , ਬਲਵੰਤ ਸਿੰਘ ਡਾ. ਰੇਸ਼ਮ ਸਿੰਘ ਤੇ ਸੁਖਦੀਪ ਸਿੰਘ ਦਾ ਵੀ ਹਾਜਰ ਸਨ ।
