
ਬੁਢਲਾਡਾ, 29 ਮਈ (ਸਾਰਾ ਯਹਾਂ/ਅਮਨ ਮਹਿਤਾ): ਦਲਿਤ ਨੌਜਵਾਨ ਮਨਪ੍ਰੀਤ ਸਿੰਘ ਕਤਲ ਕਾਂਡ ਐਕਸ਼ਨ ਕਮੇਟੀ ਨੇ ਦੱਸਿਆ ਕਿ ਜਿਸ ਨੌਜਵਾਨ ਮਨਪ੍ਰੀਤ ਸਿੰਘ ਦੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਵੱਲੋਂ ਕਥਿਤ ਤੌਰ ‘ਤੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ ਕਾਰਨ ਮੌਤ ਹੋ ਗਈ ਸੀ , ਉਸ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 30 ਮੲੀ ਦਿਨ ਐਤਵਾਰ ਨੂੰ ਦੁਪਹਿਰ ਕਰੀਬ 12 ਵਜੇ ਗੁਰਦੁਆਰਾ ਸਾਹਿਬ ਪਿੰਡ ਫਫੜੇ ਭਾਈਕੇ ਵਿਖੇ ਹੋਵੇਗਾ। ਜਿ਼ਕਰਯੋਗ ਹੈ ਕਿ ਉਕਤ ਦਲਿਤ ਨੌਜਵਾਨ ਮਨਪ੍ਰੀਤ ਸਿੰਘ , ਜੋ ਕਿ ਵਾਰਡ ਨੰਬਰ 1 ਬੁਢਲਾਡਾ ਵਿਖੇ ਰਹਿੰਦਾ ਹੈ। ਦੀ 22 ਮੲੀ ਦੀ ਰਾਤ ਨੂੰ ਮੌਤ ਹੋ ਗਈ ਗਈ ਸੀ। ਅੱਜ ਐਕਸ਼ਨ ਕਮੇਟੀ ਦੇ ਸੀਨੀਅਰ ਆਗੂਆਂ ਕ੍ਰਿਸ਼ਨ ਚੌਹਾਨ , ਐਡਵੋਕੇਟ ਸਵਰਨਜੀਤ ਸਿੰਘ ਦਲਿਓ , ਨਿੱਕਾ ਸਿੰਘ ਬਹਾਦਰਪੁਰ , ਸਤਪਾਲ ਸਿੰਘ ਬਰੇ ਅਤੇ ਦੀਵਾਨ ਸਿੰਘ ਫਫੜੇ ਭਾਈਕੇ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਪਰਿਵਾਰ ਨੂੰ ਇੰਨਸਾਫ ਦਿਵਾਉਣ ਲਈ ਜਨਤਕ ਕਿਸਾਨ-ਮਜਦੂਰ ਜਥੇਬੰਦੀਆਂ ਸਰਗਰਮ ਹਨ ਅਤੇ ਇੰਨਾਂ ਜਥੇਬੰਦੀਆਂ ‘ਤੇ ਅਧਾਰਿਤ ਐਕਸ਼ਨ ਇਸ ਦਲਿਤ ਨੌਜਵਾਨ ਦੀ ਮੌਤ ਲਈ ਜਿੰਮੇਵਾਰ ਪੁਲਿਸ ਵਾਲਿਆਂ ਨੂੰ ਸ਼ਜ਼ਾ ਦਿਵਾਉਣ ਲਈ ਪੂਰੀ ਤਰ੍ਹਾਂ ਤੱਤਪਰ ਹੈ ਅਤੇ ਇਸ ਮਾਮਲੇ ਵਿੱਚ ਇੰਨਸਾਫ ਖਾਤਿਰ ਹਰ ਬੂਹਾ ਖੜਕਾਵੇਗੀ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਉਕਤ ਮਿ੍ਤਕ ਨੌਜਵਾਨ ਦੇ ਪਰਿਵਾਰ ਅਤੇ ਸਕੇ – ਸਬੰਧੀਆਂ ਨੇ ਵੱਖ-ਵੱਖ ਜਨਤਕ ਜਥੇਬੰਦੀਆਂ ਨਾਲ ਮਿਲਕੇ ਸੰਘਰਸ਼ ਦੇ ਰੂਪ ਵਿੱਚ ਆਵਾਜ਼ ਉਠਾਈ ਸੀ। ਜਿਸ ਉਪਰੰਤ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਮਿ੍ਤਕ ਨੌਜਵਾਨ ਦੀ ਮੌਤ ਸਬੰਧੀ ਡੀ ਡੀ ਆਰ ਦਰਜ਼ ਕੀਤੀ ਸੀ ਇਸੇ ਉਪਰੰਤ ਜਿਲ੍ਹਾ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਨੇ ਐਕਸ਼ਨ ਕਮੇਟੀ ਨੂੰ ਭਰੋਸਾ ਦਿੱਤਾ ਸੀ ਕਿ ਪੁਲਿਸ ਮਿ੍ਤਕ ਨੌਜਵਾਨ ਦੇ ਪੋਸਟ ਮਾਰਟਮ ਦੀ ਰਿਪੋਰਟ ‘ਚ ਤੱਥ ਸਾਹਮਣੇ ਆਉਣ ‘ਤੇ ਬਣਦੀ ਕਰੇਗੀ ਅਤੇ ਇੰਨਸਾਫ ਦੇਣ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਸਬੰਧਤ ਐਕਸ਼ਨ ਕਮੇਟੀ ਦੀ ਮੰਗ ‘ਤੇ ਪੁਲਿਸ ਅਧਿਕਾਰੀਆਂ ਨੇ ਮਿ੍ਤਕ ਨੌਜਵਾਨ ਦਾ ਪੋਸਟ ਮਾਰਟਮ ਡਾਕਟਰਾਂ ਦੇ ਬੋਰਡ ਤੋਂ ਕਰਵਾਉਣ ਸਮੇਤ ਮਿ੍ਤਕ ਨੌਜਵਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਆਰਥਿਕ ਸਹਾਇਤਾ ਭੋਗ ਮੌਕੇ ਦੇਣ ਅਤੇ ਮਿ੍ਤਕ ਨੌਜਵਾਨ ਦੇ ਭਰਾ ਨੂੰ ਸਰਕਾਰੀ ਨੌਕਰੀ ਦੇਣ ਤੋਂ ਬਿਨਾਂ ਪੰਜ ਲੱਖ ਰੁਪਏ ਦੀ ਹੋਰ ਆਰਥਿਕ ਮੱਦਦ ਪੰਜਾਬ ਸਰਕਾਰ ਦੁਆਰਾ ਦੇਣ ਦਾ ਯਕੀਨ ਦਿੱਤਾ ਸੀ
