
ਬੁਢਲਾਡਾ 24 ਮਈ (ਸਾਰਾ ਯਹਾਂ/ਅਮਨ ਮੇਹਤਾ): ਥਾਣੇ ਬੁਲਾਉਣ ਤੋਂ ਬਾਅਦ ਘਰ ਚ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ਵਿੱਚ ਹਸਪਤਾਲ ਵਿੱਚ ਧਰਨਾ ਜਿੱਥੇ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਤੋਂ ਬਾਅਦ ਧਰਕਾਰਨੀਆਂ ਨੇ ਰੋਸ ਮਾਰਚ ਕਰਦਿਆਂ ਸਿਟੀ ਥਾਣੇ ਦੇ ਬਾਹਰ ਸੰਘਰਸ਼ ਨੂੰ ਹੋਰ ਤਿੱਖਾਂ ਕਰਨ ਲਈ ਇੱਕ ਘੰਟੇ ਦਾ ਸੰਕੇਤਿਕ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਕਿ ਕੱੁਟਮਾਰ ਕਰਨ ਵਾਲੇ ਪੁਲਿਸ ਮੁਲਾਜਮਾ ਖਿਲਾਫ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਧਰਨਾਕਾਰੀਆਂ ਨੇ ਇੱਕ ਸ਼ਿਕਾਇਤ ਪੱਤਰ ਐਸ ਪੀ ਸਤਨਾਮ ਸਿੰਘ ਨੂੰ ਦਿੱਤਾ ਜਿਸ ਦੀ ਪੜਤਾਲ ਡੀ ਐਸ ਪੀ ਬੁਢਲਾਡਾ ਕਰ ਰਹੇ ਹਨ। ਐਸ ਐਚ ਓ ਸਿਟੀ ਨੇ ਦੱਸਿਆ ਕਿ ਉਪਰੋਕਤ ਮਾਮਲੇ ਵਿੱਚ ਮ੍ਰਿਤਕ ਦੇ ਪੋਸਟਮਾਰਟਮ ਤੋ ਬਾਅਦ ਜ਼ੋ ਵੀ ਨਤੀਜਾ ਸਾਹਮਣੇ ਆਵੇਗਾ ਉਸ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀੇ। ਇਸ ਮੌਕੇ ਸੰਬੋਧਨ ਕਰਦਿਆ ਭਗਵੰਤ ਸਿੰਘ ਸਮਾਓ, ਸੀਤਾ ਰਾਮ ਗੋਬਿੰਦਪੁਰਾ, ਜ਼ਸਵੰਤ ਸਿੰਘ ਬੀਰੋਕੇ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਕਾਮਰੇਡ ਵੇਦ ਪ੍ਰਕਾਸ਼ ਆਦਿ ਨੇ ਸੰਬੋਧਨ ਕੀਤਾ। ਵਰਣਨਯੋਗ ਹੈ ਕਿ ਪਿਛਲੇ ਦਿਨੀ ਸਥਾਨਕ ਸ਼ਹਿਰ ਦੇ ਵਾਰਡ ਨੰਬਰ 1 ਵਿੱਚ ਕੂੱਤੇ ਨੂੰ ਲੈ ਕੇ ਹੋਏ ਝਗੜੇ ਦੌਰਾਨ ਪੁਲਿਸ ਵੱਲੋਂ ਤਫਤੀਸ ਲਈ ਥਾਣੇ ਬਲਾਉੁਣ ਤੋਂ ਬਾਅਦ ਕੁਝ ਘੰਟਿਆਂ ਬਾਅਦ ਘਰ ਵਿੱਚ ਨੌਜਵਾਨ ਦੀ ਮੌਤ ਹੋ ਗਈ ਸੀ। ਜਾਣਕਾਰੀ ਅਨੁਸਾਰ ਮਨਪ੍ਰੀਤ(20) ਨਾਮ ਦੇ ਨੌਜਵਾਨ ਦੇ ਖਿਲਾਫ ਉਸਦੇ ਗੁਆਢੀ ਗੁਰਲਾਲ ਵੱਲੋਂ ਉਸਦੇ ਨਾਬਾਲਗ ਪੁੱਤਰ ਨੂੰ ਕੁੱਟਮਾਰ ਕਰਨ ਅਤੇ ਗਾਲੀ ਗਲੋਚ ਕਰਨ ਦੇ ਮਾਮਲੇ ਵਿੱਚ ਸਿਟੀ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸਤੇ ਪੁਲਿਸ ਨੇ ਮਨਪ੍ਰੀਤ ਨੂੰ ਥਾਣੇ ਬੁਲਾਇਆ ਸੀ ਅਤੇ ਕੁਝ ਸਮੇਂ ਬਾਅਦ ਹੀ ਉਸਦੀ ਮਾਤਾ ਅਤੇ ਤਿੰਨ ਮੋਹਤਬਰ ਵਿਅਕਤੀਆਂ ਨਾਲ ਘਰ ਭੇਜ਼ ਦਿੱਤਾ ਸੀ ਕਿ ਸਵੇਰ ਸਮੇਂ ਦੁਬਾਰਾ ਆੳਣ ਲਈ ਕਿਹਾ। ਪਰ ਘਰ ਜਾਣ ਤੋ ਬਾਅਦ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਪੁਲਿਸ ਤੇ ਕੱੁਟਮਾਰ ਕਰਨ ਅਤੇ ਘਬਰਾਉਣ ਕਾਰਨ ਮੌਤ ਦਾ ਦੋਸ਼ ਲਾਉਦਿਆਂ ਸਿਵਲ ਹਸਪਤਾਲ ਦੇ ਮੁਰਦਾ ਘਰ ਦੇ ਬਾਹਰ ਲਾਸ਼ ਰੱਖ ਕਿ ਧਰਨਾ ਦੇ ਕੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਸੀ।
