ਮਾਨਸਾ , 27 ਅਪ੍ਰੈਲ ( (ਸਾਰਾ ਯਹਾ, ਬਲਜੀਤ ਸ਼ਰਮਾ) ):- ਦੇਸ਼ ਵਿੱਚ ਕਰਫਿਊ ਦਾ ਐਲਾਨ ਹੋਣ ਤੋਂ ਬਾਅਦ ਮਾਨਸਾ ਸ਼ਹਿਰ ਦੀ ਸੰਸਥਾ ਨੌਜਵਾਨ ਅਰੋੜ ਵੰਸ਼ ਸਭਾ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਪਾਉਣ ਲਈ ਚੁੱਕਿਆ ਗਿਆ ਬੀੜਾ ਲਗਾਤਾਰ ਜਾਰੀ ਹੈ। ਅੱਜ ਇਹਨਾਂ ਦੀ ਸੰਸਥਾ ਨੂੰ ਮਾਨਸਾ ਸ਼ਹਿਰ ਤੋਂ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਅਰੋੜਾ ਵੱਲੋਂ ਹਰੇ ਚਾਰੇ ਲਈ ਸਹਾਇਤਾ ਨਗਦੀ ਭੇਂਟ ਕੀਤੀ ,ਇਸ ਮੌਕੇ ਬੋਲਦਿਆਂ ਪ੍ਰੇਮ ਅਰੋੜਾ ਨੇ ਦੱਸਿਆਂ ਕਿ ਅਰੋੜ ਵੰਸ ਸਭਾ ਵਧੀਆਂ ਕੰਮ ਕਰ ਰਹੀ ਹੈ,ਤੇ ਉਹਨਾ ਨੇ ਵਾਅਦਾ ਕੀਤਾ ਕਿ ਇਹਨਾ ਦੀ ਸਾਹਿਤਾ ਲਈ ਮੈਂ ਹਮੇਸ਼ਾ ਤਿਆਰ ਰਹਾਂਗਾ, ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡਵੋਕੇਟ ਆਸ਼ੂ ਅਰੋੜਾ ਨੇ ਪ੍ਰੇਮ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਵੱਲੋਂ ਸਾਨੂੰ ਪਹਿਲਾ ਵੀ ਰਾਸੀ ਤੇ ਹਰੇ ਚਾਰੇ ਲਈ ਗੱਡੀਆਂ ਦੀ ਸਾਹਿਤਾ ਵੀ ਦਿੱਤੀ ਜਾ ਰਹੀ ਹੈ,ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਸਾਡੀ ਟੀਮ ਵੱਲੋਂ ਜ਼ਖਮੀ ਪਸ਼ੂਆਂ ਦਾ ਇਲਾਜ ਵੀ ਕੀਤਾ ਜਾਂਦਾ ਸੀ ਅਤੇ ਹੁਣ ਲਾਕਡਾਊਨ ਦੇ ਚੱਲਦਿਆਂ ਬੇਸਹਾਰਾ ਪਸ਼ੂਆਂ ਨੂੰ ਭੁੱਖ ਤੋਂ ਬਚਾਉਣ ਲਈ ਚਾਰੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਟੀਮ ਦੇ ਮੈਂਬਰਾਂ ਵੱਲੋਂ ਆਪਣੇ ਵੱਲੋਂ ਅਤੇ ਦਾਨੀ ਸੱਜਣਾਂ ਵੱਲੋਂ ਭੇਜੀ ਰਾਸ਼ੀ ਦੇ ਸਹਿਯੋਗ ਨਾਲ ਹਰਾ ਚਾਰਾ ਖਰੀਦ ਕੇ ਇਨ੍ਹਾਂ ਪਸ਼ੂਆਂ ਨੂੰ ਜਾ ਕੇ ਪਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਟੀਮ ਹੁਣ ਤੱਕ ਜ਼ਿਲੇ ਅੰਦਰ ਕਈ ਥਾਵਾਂ ‘ਤੇ ਬੇਸਹਾਰਾ ਪਸ਼ੂਆਂ ਨੂੰ ਹਰਾ ਚਾਰਾ ਪਾ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਇਹ ਸੇਵਾ ਜਾਰੀ ਰੱਖੀ ਜਾਵੇਗੀ। ਇਸ ਮੌਕੇ ਅਮਿਤ ਅਰੋੜਾ, ਦੀਪਕ ਅਰੋੜਾ, ਰਾਘਵ ਅਰੋੜਾ, ਆਸੂ ਅਰੋੜਾ, ਰਿੰਕੂ ਅਰੋੜਾ, ਅਸੋਕ ਅਰੋੜਾ, ਜਤਿੰਨ ਅਰੋੜਾ, ਚਿਰਾਗ ਅਰੋੜਾ,ਮੋਹਿਤ ਅਰੋੜਾ, ਰੋਹਿਤ ਅਰੋੜਾ ਆਦਿ ਹਾਜ਼ਰ ਸਨ ।