-ਨੋਵਲ ਕਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਦੌਰਾਨ ਪੇਂਡੂ ਖੇਤਰ ਦੇ ਲੋਕਾਂ ਨੂੰ ਘਰਾਂ ਵਿੱਚ ਪਹੁੰਚਾਈ ਜਾ ਰਹੀ ਹੈ ਵੱਖ-ਵੱਖ ਸਕੀਮਾਂ ਤਹਿਤ ਰਾਸ਼ੀ

0
11

ਮਾਨਸਾ, 04 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਨੋਵਲ ਕਰੋਨਾ ਵਾਇਰਸ (ਕੋਵਿਡ-19) ਤੋਂ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲ੍ਹਾ ਪ੍ਰਸਾਸ਼ਨ ਮਾਨਸਾ ਵੱਲੋਂ ਖਾਸ ਤੌਰ ’ਤੇ ਪੇਂਡੂ ਖੇਤਰ ਵਿੱਚ ਪੀ.ਐਮ.ਜੀ.ਕੇ.ਵਾਈ. ਯੋਜਨਾ ਦੇ  ਲਾਭਪਾਤਰੀਆਂ ਅਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਸਬੰਧੀ ਹੋਰ ਸਕੀਮਾਂ ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਹੀ ਰਾਸ਼ੀ ਪ੍ਰਦਾਨ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਲੀਡ ਮੈਨੇਜ਼ਰ ਸ੍ਰੀ ਕਮਲ ਗਰਗ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਖੇ ਵੱਖ-ਵੱਖ ਬੈਂਕਾਂ ਵਿੱਚ 101 ਬੀ.ਸੀ. (ਬਿਜਨਸ ਕਾਰਸਪੋਨਡੈਂਟ) ਅਤੇ ਇੰਡੀਆ ਪੋਸਟਲ ਪੇਮੈਂਟ ਬੈਂਕ ਲਿਮਟਿਡ ਦੇ 89 ਬਿਜਨਸ ਕੋਰਸਪੋਂਡੈਂਟ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਬਿਜਨਸ ਕੋਰਸਪੋਂਡੈਂਟਾਂ ਨੂੰ ਅਧਾਰ ਕਾਰਡ ਨਾਲ ਜੁੜੇ ਖਾਤਾ ਧਾਰਕਾਂ , ਚਾਹੇ ਉਹ ਕਿਸੇ ਵੀ ਬੈਂਕ ਦਾ ਹੋਵੇ, ਨੂੰ ਉਨ੍ਹਾਂ ਦੇ ਘਰ ਜਾ ਕੇ ਪੇਮੈਂਟ ਕਰਨ ਲਈ ਮਾਨਤਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਿਕ ਇਨ੍ਹਾਂ ਬਿਜਨਸ ਕੋਰਸਪੋਂਡੈਂਟਾਂ ਨੂੰ ਪੇਂਡੂ ਖੇਤਰਾਂ ਵਿੱਚ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਜਲਦ ਤੋਂ ਜਲਦ ਸੇਵਾਵਾਂ ਪ੍ਰਦਾਨ ਕਰਨ ਸਬੰਧੀ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਪਿੰਡਾਂ ਦੇ ਸਰਪੰਚਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਪਿੰਡਾਂ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਬੈਂਕਾਂ ਵਿੱਚ ਭੀੜ ਇੱਕਠੀ ਨਾ ਹੋ ਸਕੇ।

NO COMMENTS