ਫਗਵਾੜਾ 27 ਦਸੰਬਰ (ਸਾਰਾ ਯਹਾਂ/ਸ਼ਿਵ ਕੌੜਾ) ਨੋਜਵਾਨ ਸਭਾ ਭਗਤਪੁਰਾ ਫਗਵਾੜਾ ਵਲੋਂ ਸਮੂਹ ਇਲਾਕਾ ਭਗਤਪੁਰਾ ਵਸਨੀਕਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਅਤੇ ਉਨ੍ਹਾਂ ਦੇ ਪਰਮ ਸਤਿਕਾਰਯੋਗ ਮਾਤਾ ਜੀ ਮਾਤਾ ਗੁਜਰੀ ਜੀ ਦੀਆਂ ਅਦੁੱਤੀ ਸ਼ਹਾਦਤਾਂ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਤਪੁਰਾ ਭਾਣੋਕੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਪਾਠ ਕਰਕੇ ਭੋਗ ਪਾਏ ਗਏ ਇਸ ਤੋਂ ਉਪਰੰਤ ਦੁੱਧ ਰਸ ਬਿਸਕੁਟ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਚਰਨਜੀਤ ਕੌਰ,ਗੁਰਕੀਰਤ ਸਿੰਘ ਬਲਜੀਤ ਕੌਰ,ਬੀਬੀ ਸਰਬਜੀਤ ਕੌਰ ਸਾਬਕਾ ਕੋਸਲਰ,ਅਮਰੀਕ ਸਿੰਘ ਨੀਲਾ ਡਾ ਰਮਨ ਸ਼ਰਮਾ ਸਮਾਜ ਸੇਵੀ ਗੁਰਦਿਆਲ ਸਿੰਘ ਨੰਨੜ੍ਹਾ,ਨਰਿੰਦਰ ਪਾਲ ਸਿੰਘ ਮਾਹੀ ਕੋਸਲਰ ਪ੍ਰਿਤਪਾਲ ਕੋਰ ਤੂਲੀ ਕੋਸਲਰ ਜਸਦੇਵ ਸਿੰਘ,ਟਿੰਕੂ ਕੁਮਾਰ,ਸ਼ਿਵ ਰੂਧਰਾ ਸਾਹਿਲ,ਅਦਿੱਤਿਆ ਤੋਂ ਇਲਾਵਾ ਸਮੂਹ ਸੰਗਤਾਂ ਮੌਜੂਦ ਸਨ