
ਮਾਨਸਾ, 25 ਜੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕਪੁਰ ਖਿਆਲਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਨੋਜਵਾਨਾ ਨੂੰ ਖੇਡਾਂ ਪ੍ਰਤੀ ਓਤਸ਼ਾਹਿਤ ਕਰਨ ਲਈ ਓੁਨਾਂ ਦੀ ਸਿਹਤ ਸਰਵਪੱਖੀ ਵਿਕਾਸ ਲਈ ਖਿਡਾਰੀਆਂ ਨੂੰ ਫੁਟਬਾਲ ਅਤੇ ਕਿ੍ਰਕਟ ਦੀਆ ਕਿੱਟਾਂ ਵੰਡੀਆਂ। ਮਾਈਕਲ ਗਾਗੋਵਾਲ ਨੇ ਕਿਹਾ ਕਿ ਜਿਵੇਂ ਕਿ ਹੁਣ ਇੱਕ ਬਹੁਤ ਵੱਡੀ ਭਿਆਨਕ ਬਿਮਾਰੀ ਚਲ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਕਈ ਬਿਮਾਰੀਆਂ ਨੇ ਜਿਨ੍ਹਾਂ ਤੋਂ ਦੂਰ ਰਹਿਣ ਲਈ ਸਾਨੂੰ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਮੈਂ ਖੇਡਾਂ ਦੇ ਲਈ ਨੌਜਵਾਨ ਪੀੜ੍ਹੀ ਨੂੰ ਹਮੇਸ਼ਾਂ ਹੀ ਆਪਣਾ ਸਾਥ ਦਿੰਦਾ ਰਹਾਂਗਾ ਅਤੇ ਜੇਕਰ ਕਿਸੇ ਵੀ ਤਰ੍ਹਾਂ ਕਿਸੇ ਦੀ ਕਿਸੇ ਖਿਡਾਰੀ ਨੂੰ ਕੋਈ ਜ਼ਰੂਰਤ ਹੈ ਤਾਂ ਮੈਂ ਉਸ ਦੀ ਮੱਦਦ ਜ਼ਰੂਰ ਕਰਾਂਗਾ। ਇਸ ਮੌਕੇ ਤੇ ਖੇਡ ਖਿਡਾਰੀ ਤੋਂ ਇਲਾਵਾ ਕਾਂਗਰਸ ਦੇ ਮੈਂਬਰ ਹਾਜ਼ਰ ਸਨ।
