ਮਾਨਸਾ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਨਹਿਰੂ ਯੁਵਾ ਕੇਂਦਰ
ਮਾਨਸਾ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਹੇਠ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ
ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ
ਸਵੀਪ ਗਤੀਵਿਧੀਆਂ ਲਈ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋ ਲਾਏ ਗਏ ਨੋਡਲ ਅਧਿਕਾਰੀ ਲੇਖਾ ਅਤੇ
ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਦੱਸਿਆ ਵੋਟਾਂ ਵਾਲੇ ਦਿਨ ਯੂਥ ਕਲੱਬਾਂ ਅਤੇ ਰਾਸ਼ਟਰੀ
ਸੇਾਵ ਯੋਜਨਾਂ ਦੇ ਵਲੰਟੀਅਰਜ ਦਿਵਿਆਂਗ ਵਿਅਕਤੀਆਂ ਦੀ ਮਦਦ ਲਈ ਬੂਥ ਪੱਧਰ ਤੇ ਆਪਣੀ ਡਿਊਟੀ
ਦੇਣਗੇ।ਉਹਨਾਂ ਇਹ ਵੀ ਕਿਹਾ ਕਿ ਇਸ ਤੋ ਇਲਾਵਾ ਯੁਵਕ ਸੇਵਾਵਾਂ ਵਿਭਾਗ,ਰਾਸ਼ਟਰੀ ਸੇਵਾ ਯੋਜਨਾ ਦੇ
ਵਲੰਟੀਅਰਜ ਵੱਲੋਂ ਪਿਛਲੇ ਦੋ ਮਹੀਨੇ ਤੋਂ ਲਗਾਤਾਰ ਵੋਟਰਾਂ ਨੂੰ ਜਾਗਰੂਕ ਕਰਨ ਹਿੱਤ ਲੇਖ,ਪੇਟਿੰਗ ਅਤੇ
ਭਾਸ਼ਣ ਮਾਕਬਲੇ ਕਰਵਾਏ ਗਏ ਹਨ।ਇਸ ਤੋਂ ਇਲਾਵਾ ਜਨਵਰੀ 2022 ਨੂੰ 18 ਸਾਲ ਦੀ ਉਮਰ ਪੂਰੀ ਕਰਨ
ਵਾਲੇ ਨੋਜਵਾਨਾਂ ਦਾ ਨਾਮ ਵੋਟਰ ਵੱਜੋਂ ਵੀ ਦਰਜ ਕਰਵਾਉਣ ਲਈ ਨੋਜਵਾਨਾਂ ਨੂੰ ਪ੍ਰੇਰਿਤ ਕਰਕੇ ਨਵੀਆਂ
ਵੋਟਾਂ ਬਣਾਈਆਂ ਗਈਆਂ ਹਨ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਬਲਾਕ ਇੰਚਾਰਜ ਬੇਅੰਤ ਕੌਰ ਅਤੇ ਗੁਰਪ੍ਰੀਤ ਕੌਰ ਬਲਾਕ ਭੀਖੀ,ਝੁਨੀਰ
ਬਲਾਕ ਦੇ ਮਨੋਜ ਕੁਮਾਰ ਅਤੇ ਗੁਰਪ੍ਰੀਤ ਸਿੰਘ ਨੰਦਗੜ,ਸਰਦੂਲਗੜ ਬਲਾਕ ਦੇ ਮੰਜੂ ਬਾਲਾ ਅਤੇ
ਮਨਪ੍ਰੀਤ ਕੌਰ ਬੁਢਲਾਡਾ ਬਲਾਕ ਦੇ ਕਰਮਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਅੱਕਾਂਵਾਲੀ ਅਤੇ ਮਾਨਸਾ ਬਲਾਕ
ਦੇ ਜੋਨੀ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਨੂੰ ਵੋਟਾਂ ਦੋਰਾਨ ਨਸ਼ਿਆਂ ਦਾ ਸੇਵਨ ਨਾ ਕਰਣ
ਅਤੇ ਆਪਣੀ ਵੋਟ ਦਾ ਇਸਤੇਮਾਲ ਬਿੰਨਾਂ ਕਿਸੇ ਡਰ ਲਾਲਚ ਤੋ ਕਰਨ ਲਈ ਪ੍ਰਰੇਤਿ ਕੀਤਾ ਗਿਆ।ਇਸ ਤੋ
ਇਲਾਵਾ ਇਸ ਸਬੰਧੀ ਭਾਰਤੀ ਚੋਣ ਕਮਿਸ਼ਨਰ ਦੀਆਂ ਹਦਾਇੰਤਾਂ ਅੁਨਸਾਰ ਵੋਟ ਦੇ ਇਸਤੇਮਾਲ ਕਰਨ ਲਈ
ਪ੍ਰਣ ਵੀ ਲਿਆ ਗਿਆ।ਅੱਜ ਵੀ ਨਹਿਰੂ ਯੁਵਾ ਕੇਂਦਰ ਮਾਨਸਾ ਵਿੱਚ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ
ਨੋਜਵਾਨਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਸੁੰਹ ਵੀ ਚੁਕਾਈ ਗਈ ਅਤੇ ਸਮੂਹ ਵਲੰਟੀਅਰਜ ਨੂੰ
ਵੋਟਾਂ ਵਾਲੇ ਦਿਨ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ ਗਈ।