ਬਰਨਾਲਾ, 18 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈਂਟਬਾਲ ਵਿੱਚ ਜਿਲ੍ਹਾ ਬਰਨਾਲਾ ਦੇ ਮੁੰਡੇ ਅਤੇ ਕੁੜੀਆਂ ਨੇ ਪੰਜਾਬ ਦੀ ਟੀਮ ਦੀ ਪ੍ਰਤੀਨਿਧਤਾ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਗੋਲਡ ਮੈਡਲ ਹਾਸਲ ਕੀਤੇ ਹਨ। ਵਾਪਸ ਪਹੁੰਚਣ ‘ਤੇ ਜੇਤੂ ਖਿਡਾਰੀਆਂ ਦਾ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਲੁਧਿਆਣਾ ਵਿਖੇ ਹੋਈਆਂ 68ਵੀਆਂ ਨੈਸ਼ਨਲ ਸਕੂਲ ਖੇਡਾਂ ਨੈਟਬਾਲ ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਵਰਗ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਵਰਗਾਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਹਾਸਲ ਕੀਤੇ ਹਨ। ਉਹਨਾਂ ਨੇ ਦੱਸਿਆ ਕਿ ਜਿਲ੍ਹਾ ਬਰਨਾਲਾ ਦੇ 7 ਖਿਡਾਰੀਆਂ ਮਨਕਰਨਜੋਤ ਸਿੰਘ, ਅਰਮਾਨ, ਪਰਦੀਪ ਸਿੰਘ, ਜਪਸਿਮਰਨ ਸਿੰਘ, ਸਾਨਵੀ ਭਾਰਗਵ, ਹਰਜੀਤ ਦਿਓਲ ਅਤੇ ਸੀਮਾ ਕੌਰ ਨੇ ਨੈਟਬਾਲ ਵਿੱਚ ਸੋਨ ਤਗਮੇ ਅਤੇ ਹਿਨਾ ਨੇ ਸੀਨੀਅਰ ਨੈਸ਼ਨਲ ਵੇਟ ਲਿਫਟਿੰਗ ਵਿੱਚ ਗੋਲਡ ਤੇ ਅਜੀਤ ਨੇ ਸਕੂਲ ਨੈਸ਼ਨਲ ਖੇਡਾਂ ਵਿੱਚ ਕਾਂਸੀ ਦਾ ਤਗਮਾ ਹਾਸਲ ਕੀਤਾ ਹੈ। ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕਰਦਿਆਂ ਕਿਹਾ ਕਿ ਇਹਨਾਂ ਖਿਡਾਰੀਆਂ ਨੇ ਨੈਸ਼ਨਲ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਜਿਲ੍ਹਾ ਬਰਨਾਲਾ ਦੇ ਨਾਲ–ਨਾਲ ਸਮੁੱਚੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਉਮੀਦ ਕੀਤੀ ਕਿ ਇਹ ਖਿਡਾਰੀ ਭਵਿੱਖ ਵਿੱਚ ਆਪਣੇ ਜਿਲ੍ਹੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ। ਐਸ.ਡੀ.ਐਮ. ਬਰਨਾਲਾ ਗੁਰਬੀਰ ਸਿੰਘ ਕੋਹਲੀ, ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਨਾਲਾ ਮਲਕਾ ਰਾਣੀ, ਜਿਲ੍ਹਾ ਸਿੱਖਿਆਂ ਅਫਸਰ (ਐਲੀਮੈਟਰੀ) ਬਰਨਾਲਾ ਇੰਦ਼ੁ ਸਿਮਕ, ਡਿਪਟੀ ਡੀਈਓ (ਸੈ.ਸਿੱ.) ਬਰਨਾਲਾ ਡਾ. ਬਰਜਿੰਦਰਪਾਲ ਸਿੰਘ ਅਤੇ ਜਿਲ੍ਹਾ ਖੇਡ ਅਫਸਰ ਓਮੇਸ਼ਵਰੀ ਸ਼ਰਮਾ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਹਰੀਸ਼ ਬਾਂਸਲ, ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ, ਨੈਟਬਾਲ ਕੋਚ ਮਨਜੀਤ ਸਿੰਘ, ਅਨਿਲ ਕੁਮਾਰ, ਗੁਰਲਾਲ ਰਿਸ਼ੀ, ਜਤਿੰਦਰਜੀਤ ਸਿੰਘ ਸਮੇਤ ਵੱਖ–ਵੱਖ ਸਕੂਲਾਂ ਦੇ ਅਧਿਆਪਕ ਤੇ ਕੋਚ ਮੌਜੂਦ ਸਨ।