*ਨੈਸ਼ਨਲ ਰੋਡ ਸੇਫਟੀ ਮਹੀਨਾ ਦੌਰਾਨ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਕੀਤਾ ਜਾਗਰੂਕ*

0
2
Oplus_131072

ਫ਼ਗਵਾੜਾ 17 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਏ.ਡੀ.ਜੀ.ਪੀ.ਟ੍ਰੈਫਿਕ ਏ.ਐੱਸ.ਰਾਏ ਅਤੇ ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ.ਡੀ. ਸੀ.ਪੀ.ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਏ.ਡੀ.ਸੀ.ਪੀ.ਟ੍ਰੈਫਿਕ ਹਰਪਾਲ ਸਿੰਘ ਰੰਧਾਵਾ ਅਤੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ.ਆਈ. ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਅਤੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਸਰੂਪ ਰਾਣੀ ਸਰਕਾਰੀ ਕਾਲਜ ਲੜਕੀਆ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ।ਇਸ ਮੌਕੇ ਏ.ਡੀ.ਸੀ.ਪੀ.ਟ੍ਰੈਫਿਕ ਅੰਮ੍ਰਿਤਸਰ ਨੇ ਬੱਚਿਆਂ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। ਉਹਨਾਂ ਨੂੰ ਰੋਡ ਸਾਇਨ ਬਾਰੇ,ਹੈਲਮੇਟ, ਸੀਟ ਬੈਲਟ ਬਾਰੇ ਦੱਸਿਆ ਅਤੇ ਬੱਚਿਆਂ ਨੂੰ ਹੋ ਰਹੇ ਹਾਦਸਿਆਂ ਤੋ ਬਚਣ ਲਈ ਟ੍ਰੈਫਿਕ ਰੂਲਜ਼ ਫੋਲੋ ਕਰਨ ਲਈ ਜਾਗਰੂਕ ਕੀਤਾ। ਉਹਨਾਂ ਨਾਲ ਟ੍ਰੈਫਿਕ ਨਿਯਮਾ ਨੂੰ ਦਰਸਾਉਂਦਾ ਇਕ ਰੋਡ ਸ਼ੋ ਕੀਤਾ ਗਿਆ। ਬੱਚਿਆ ਵੱਲੋਂ ਪੈਦਲ ਮਾਰਚ ਕੀਤਾ ਗਿਆ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਐਸ.ਆਈ.ਦਲਜੀਤ ਸਿੰਘ ਵਲੋ ਕਚਹਿਰੀ ਚੌਂਕ ਵਿਖੇ ਬੱਚਿਆਂ ਨੂੰ ਨਾਲ ਲੈ ਟ੍ਰੈਫਿਕ ਚਲਾਉਣ ਦੀ ਜਾਣਕਾਰੀ ਦਿੱਤੀ ਗਈ। ਉਨਾਂ ਆਮ ਪਬਲਿਕ ਨੂੰ ਨਿਯਮਾਂ ਨੂੰ ਦਰਸਾਉਂਦੇ ਪੈਂਫਲੇਟ ਵੰਡ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ। ਇਸਦਾ ਮੇਨ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਰੂਲ ਨੂੰ ਫਾਲੋ ਕਰਨ। ਇਸ ਮੌਕੇ  ਡਾ.ਅਮਨਦੀਪ ਭੱਟੀ,ਡਾ.ਮਨਜੀਤ ਕੌਰ ਮਨਹਾਸ,ਡਾ.ਜਗਵੀਰ ਸਿੰਘ,ਮਾਨਸੀ ਸਿੰਘ,ਮੈਡਮ ਅਕਾਂਸ਼ਾ ਮਹਾਵੇਰੀਆ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here