
ਬੁਢਲਾਡਾ 23 ਸਤੰਬਰ(ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਹਿਰ ਤੋਂ ਬਰੇਟਾ, ਮੂਨਕ ਤੱਕ ਬਣ ਰਹੇ ਨੈਸਨਲ ਹਾਈਵੇ ਦਾ ਕੰਮ ਧੀਮੀ ਰਫਤਾਰ ਨਾਲ ਚੱਲਣ ਕਾਰਨ ਲੋਕਾਂ ਨੂੰ ਆਏ ਦਿਨ ਮੁਸਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਹਿਰ ਵਾਸੀਆਂ ਨੇ ਦੱਸਿਆ ਕਿ ਸਹਿਰ ਅੰਦਰ ਬਣ ਰਹੇ ਨੈਸਨਲ ਹਾਈਵੇ 148 ਜਿਸ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਪਰ ਇਸ ਦੀ ਧੀਮੀ ਰਫਤਾਰ ਨਾਲ ਆਉਣ ਜਾਣ ਵਾਲੇ ਰਾਹਗੀਰਾਂ, ਕਾਲਜ ਦੇ ਵਿਦਿਆਰਥੀਆਂ ਅਤੇ ਨਜ਼ਦੀਕੀ ਰਹਿਣ ਵਾਲੇ ਲੋਕਾਂ ਸਮੇਤ ਲੋਕਾਂ ਨੂੰ ਆਏ ਦਿਨ ਮੁਸਕਲਾ ਆ ਰਹੀਆ ਹਨ। ਕਿਊਕਿ ਜਾਖਲ ਹਰਿਆਣਾ ਅਤੇ ਸਹਿਰ ਦੀਆਂ ਨਵੀਆਂ ਕਚਿਹਰੀਆਂ ਅਤੇ ਤਹਿਸੀਲ ਨੂੰ ਜਾਣ ਲਈ ਇਸੇ ਰੋਡ ਤੋਂ ਜਾਣਾਂ ਪੈਦਾ ਹੈ ਪਰ ਪੁੱਲ ਦੇ ਨਿਰਮਾਣ ਦੇ ਚਲਦਿਆਂ ਕਾਲਜ ਵਾਲੀ ਸਾਇਡ ਕੱਢੀ ਗਈ ਰੋਡ ਜੋ ਕਿ ਬਿੱਲਕੁੱਲ ਕੱਚੀ ਹੈ, ਬਰਸਾਤ ਦੇ ਦਿਨਾਂ ਕਾਰਨ ਆਏ ਦਿਨ ਚਿੱਕੜ ਨਾਲ ਭਰ ਜਾਂਦੀ ਹੈ। ਇਸ ਰੋਡ ਤੇ ਸਵਾਰੀਆਂ ਦਾ ਆਉਣਾ ਜਾਣਾ ਦਿਨ ਰਾਤ ਲੱਗਿਆ ਰਹਿੰਦਾ ਹੈ ਜਿਸ ਕਾਰਨ ਇਹ ਖੱਡੇ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣਦੇ ਰਹਿੰਦੇ ਹਨ। ਪਿਛਲੇ ਦਿਨੀ ਬਰਸਾਤ ਕਾਰਨ ਇਸ ਕੱਚੀ ਰੋਡ ਤੇ ਬਣੇ ਖੱਡੇ ਵਿੱਚ ਇੱਕ ਬੱਸ ਦੇ ਧੱਸ ਜਾਣ ਕਾਰਨ ਵੱਡਾ ਹਾਦਸਾ ਹੋਣੋ ਤਾਂ ਟੱਲ ਗਿਆ ਪਰ ਕਿਸੇ ਵੀ ਸਮੇਂ ਅਜਿਹਾ ਹਾਦਸਾ ਹੋ ਸਕਦਾ ਹੈ। ਰਾਤ ਨੂੰ ਦੂਰ ਦੂਰਾਡੇ ਤੋਂ ਆਉਣ ਵਾਲੇ ਮੁਸਾਫਰ ਜੋ ਇਸ ਰੋਡ ਤੋਂ ਅਣਜਾਣ ਹਨ ਕਿਸੇ ਵੀ ਮੁਸੀਬਤ ਵਿੱਚ ਫੱਸ ਸਕਦੇ ਹਨ। ਦੂਸਰਾ ਕਾਲਜ ਵਿੱਚ ਆਉਣ ਵਾਲੇ ਵਿਦਿਅਰਥੀਆਂ ਨੂੰ ਵੀ ਮੁਸਕਲਾ ਦਾ ਸਾਹਮਣਾ ਕਰਨਾ ਪੈਦਾ ਹੈ। ਨਜ਼ਦੀਕੀ ਘਰਾਂ ਵਾਲਿਆਂ ਨੂੰ ਵੀ ਬਹੁਤ ਮੁਸਕਲਾ ਆ ਰਹੀਆਂ ਹਨ। ਇਸਦੇ ਓਵਰਬ੍ਰਿਜ ਦੇ ਦੋਵੇ ਪਾਸੇ ਕੰਮ ਕਾਜ ਬਿੱਲਕੁੱਲ ਢੱਪ ਹੋ ਕੇ ਰਹਿ ਗਏ ਹਨ। ਸਹਿਰਵਾਸੀਆਂ ਨੇ ਸਥਾਨਕ ਪ੍ਰਸਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਓਵਰ ਬ੍ਰਿਜ ਦਾ ਨਿਰਮਾਣ ਜਲਦ ਕਰਵਾਇਆ ਜਾਵੇ ਅਤੇ ਇਸਦੇ ਆਸੇ ਪਾਸੇ ਵਾਲੀਆ ਸੜਕਾਂ ਨੂੰ ਵੀ ਪੱਕਾ ਕੀਤਾ ਜਾਵੇ ਤਾਂ ਜੋ ਕੋਈ ਵੀ ਵੱਡਾ ਹਾਦਸਾ ਹੋਣੋ ਟੱਲ ਸਕੇ।
