ਲਹਿਰਾਗਾਗਾ 04 ਜੁਲਾਈ (ਸਾਰਾ ਯਹਾਂ/ਰੀਤਵਾਲ): ਬਿਜਲੀ ਸਰਪਲੱਸ ਸ¨ਬਾ ਹੋਣ ਦੇ ਬਾਵਜ¨ਦ ਬਿਜਲੀ ਦੇ ਲੱਗ ਰਹੇ ਕੱਟਾਂ ਨੇ ਸਾਬਤ
ਕਰ ਦਿੱਤਾ ਕਿ ਕੈਪਟਨ ਸਰਕਾਰ ਵੈਂਟੀਲੇਟਰ ਤੇ ਪਈ ਆਖæਰੀ ਸਾਹ ਗਿਣ ਰਹੀ ਹੈ , ਇਸ ਗੱਲ ਦਾ ਪ੍ਰਗਟਾਵਾ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਜਨਰਲ ਸਕੱਤਰ ਅਤੇ ਪ੍ਰਮੁੱਖ ਬੁਲਾਰੇ ਪ੍ਰੋ.ਪ੍ਰੇਮ ਸਿੰਘ ਚੰਦ¨ਮਾਜਰਾ
ਨੇ ਲਹਿਰਾਗਾਗਾ ਵਿਖੇ ਹਲਕੇ ਦੇ ਆਗ¨ ਬਰਿੰਦਰ ਗੋਇਲ ਐਡਵੋਕੇਟ ਦੇ ਚਚੇਰੇ ਭਰਾ ਸਵ.ਦੁਲਾਰ ਕੁਮਾਰ
ਗੋਇਲ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਦੇ ਰ¨ਬਰ¨ ਹੁੰਦਿਆਂ
ਕੀਤਾ,ਉਨ੍ਹਾਂ ਕਿਹਾ ਕਿ ਸ¨ਬਾ ਸਰਕਾਰ ਦੀ ਮਿਸ ਮਨੇਜਮੈਂਟ ਦੇ ਕਾਰਨ ਹੀ ਬਿਜਲੀ ਸੰਕਟ ਪੈਦਾ ਹੋਇਆ ਹੈ,
ਸ¨ਬੇ ਦੇ ਪਿੰਡਾਂ ਅੰਦਰ ਕਿਸਾਨ ਜਥੇਬੰਦੀਆਂ ਵੱਲੋਂ ਹਰ ਪਾਰਟੀ ਦੇ ਨੇਤਾਵਾਂ ਦੇ ਪਿੰਡਾਂ ਵਿਚ ਵੜਨ ਅਤੇ
ਵਿਰੋਧ ਕਰਨ ਦੇ ਪਾਏ ਜਾ ਰਹੇ ਮਤਿਆ ਬਾਰੇ ਗੱਲ ਕਰਦਿਆਂ ਪ੍ਰੋ. ਚੰਦ¨ਮਾਜਰਾ ਨੇ ਕਿਹਾ ਕਿ ਇਸ
ਫæੈਸਲੇ ਤੇ ਕਿਸਾਨ ਜਥੇਬੰਦੀਆਂ ਨੂੰ ਮੁੜ ਵਿਚਾਰ ਕਰਨਾ ਚਾਹੀਦਾ ਹੈ ,ਜਿਨ੍ਹਾਂ ਨੇਤਾਵਾਂ ਨੇ ਕਿਸਾਨ
ਅੰਦੋਲਨ ਦਾ ਵਿਰੋਧ ਕੀਤਾ, ਉਨ੍ਹਾਂ ਬਾਰੇ ਅਜਿਹੇ ਮਤੇ ਤਾਂ ਠੀਕ ਹਨ ,ਪਰ ਜੋ ਕਿਸਾਨੀ ਅੰਦੋਲਨ ਵਿਚ ਸਾਥ
ਦੇ ਰਹੇ ਹਨ ਉਨ੍ਹਾਂ ਬਾਰੇ ਕਿਸਾਨ ਜਥੇਬੰਦੀ ਵਿਚਾਰ ਕਰਨ ਅਤੇ ਕੇਂਦਰ ਸਰਕਾਰ ਦੀਆਂ ਭਾਈ ਨੂੰ ਭਾਈ
ਨਾਲ ਲੜਾਉਣ ਦੇ ਮਨਸ¨ਬਿਆਂ ਨੂੰ ਫੇਲ੍ਹ ਕਰਨ। ਉਨ੍ਹਾਂ ਕਿਹਾ ਕਿ ਕੁੱਝ ਪਾਰਟੀਆਂ ਦੇ ਆਗ¨ ਆਪਣੀਆਂ
ਸਿਆਸੀ ਰੋਟੀਆਂ ਸੇਕਣ ਲਈ ਕਿਸਾਨਾਂ ਨੂੰ ਮੋਹਰਾ ਬਣਾ ਰਹੀਆਂ ਹਨ ।ਜਿਸ ਤੋਂ ਕਿਸਾਨ ਜਥੇਬੰਦੀਆਂ ਨੂੰ
ਸੁਚੇਤ ਰਹਿਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸ¨ਬੇ ਅੰਦਰ 70% ਹਿੱਸੇ ਵਿੱਚ ਮਾਈਨਿੰਗ ਚੱਲ ਰਹੀ ਹੈ । ਪਰ
ਸਰਕਾਰ ਨੇ ਐਨ ਜੀ ਟੀ ਦੇ ਆਦੇਸ਼ਾਂ ਦੀ ਕੋਈ ਪਰਵਾਹ ਨਾ ਕਰਦਿਆਂ ਇਸ ਨੂੰ ਰੋਕਣ ਦੀ ਕੋਸiæਸæ ਨਹੀਂ ਕੀਤੀ
ਨਾ ਹੀ ਕਦੇ ਕਿਸੇ ਨੂੰ ਕੋਈ ਜੁਰਮਾਨਾ ਲਗਾਇਆ, ਨਾਜਾਇਜ਼ ਸ਼ਰਾਬ ਦੀਆਂ ਫੜੀਆਂ ਜਾ ਰਹੀਆਂ
ਫੈਕਟਰੀਆਂ ਵਿੱਚ ਕਾਂਗਰਸ ਦੇ ਵਿਧਾਇਕ ਵੀ ਹਿੱਸੇਦਾਰ ਹਨ, ਅਜਿਹੇ ਵਿਚ ਸਰਕਾਰ ਤੋਂ ਲੋਕਾਂ ਦੇ ਭਲੇ ਦੀ ਕੀ
ਉਮੀਦ ਰੱਖੀ ਜਾ ਸਕਦੀ ਹੈ ।ਬੇਅਦਬੀ ਦੇ ਮੁੱਦੇ ਤੇ ਗੱਲ ਕਰਦਿਆਂ ਪ੍ਰੋ. ਚੰਦ¨ਮਾਜਰਾ ਨੇ ਕਿਹਾ ਕਿ
ਬਰਗਾਡæੀ ਕਾਂਡ ਵਰਗੇ ਮੁੱਦਿਆਂ ਨੂੰ ਸਰਕਾਰ ਨੇ ਗੰਭੀਰਤਾ ਨਾਲ ਨਹੀਂ ਲਿਆ, ਸਿਰਫ਼ੳਮਪ; ਕਾਂਗਰਸ ਇਸ ਤੇ
ਸਿਆਸਤ ਕਰਦੀ ਰਹੀ,ਨਵੀਂ ਬਣਾਈ ਸਿਟ ਤੋਂ ਵੀ ਕੋਈ ਉਮੀਦ ਨਹੀਂ ਅਤੇ ਇਸ ਦੀ ਬਣਤਰ ਪੱਖਪਾਤੀ ਹੈ ਅਤੇ
ਰਾਹੁਲ ਗਾਂਧੀ ਦੇ ਇਸ਼ਾਰੇ ਤੇ ਹੀ ਉਕਤ ਮੁੱਦੇ ਤੇ ਬਾਦਲ ਪਰਿਵਾਰ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ
ਕੀਤਾ ਜਾ ਰਿਹਾ ਹੈ,ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ (ਬਾਦਲ) ਅਤੇ ਬਸਪਾ ਦਾ ਗੱਠਜੋੜ ਸ¨ਬੇ ਦੇ
ਵਿਕਾਸ ਅਤੇ ਭਵਿੱਖ ਲਈ ਲਾਹੇਵੰਦ ਸਾਬਤ ਹੋਵੇਗਾ ਅਤੇ ਸਮਾਜ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਵੇਗਾ
।ਲਹਿਰਾਗਾਗਾ ਹਲਕੇ ਤੋਂ ਚੋਣ ਲੜਨ ਦੀਆਂ ਚੱਲ ਰਹੀਆਂ ਚਰਚਾਵਾਂ ਤੇ ਉਨ੍ਹਾਂ ਕਿਹਾ ਕਿ ਪਾਰਟੀ ਪੱਧਰ ਤੇ
ਅਜੇ ਤੱਕ ਅਜਿਹੀ ਕੋਈ ਗੱਲ ਨਹੀਂ ਹੋਈ , ਇਸ ਮੌਕੇ ਉਨ੍ਹਾਂ ਦੇ ਸਪੁੱਤਰ ਵਿਧਾਇਕ ਹਰਿੰਦਰਪਾਲ ਸਿੰਘ
ਚੰਦ¨ਮਾਜਰਾ, ਸਾਬਕਾ ਮੰਤਰੀ ਨੁਸਰਤ ਇਕਰਾਮ ਬੱਗੇ ਖਾਂ, ਪੰਜਾਬ ਐਗਰੋ ਦੇ ਸਾਬਕਾ ਵਾਈਸ
ਚੇਅਰਮੈਨ ਸਤਪਾਲ ਸਿੰਗਲਾ ,ਵਰਿੰਦਰ ਗੋਇਲ ਐਡਵੋਕੇਟ ,ਚਮੇਲਾ ਰਾਮ ਠੇਕੇਦਾਰ, ਸਾਬਕਾ ਚੇਅਰਮੈਨ
ਨਿਰਮਲ ਸਿੰਘ ਕੜੈਲ, ਯ¨ਥ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਗੋਇਲ ਫ਼ੳਮਪ;ੈਡਰੇਸ਼ਨ ਆਫ਼ੳਮਪ; ਆੜ੍ਹਤੀਆ
ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਯ¨ਥ ਆਗ¨ ਆਸ਼¨ ਜਿੰਦਲ, ਰਾਜ ਕੁਮਾਰ ਗਰਗ ਤੋ ਇਲਾਵਾ
ਹੋਰ ਵੀ ਹਾਜ਼ਰ ਸਨ ।