*ਨੇਤਰਦਾਨੀ ਪਰਿਵਾਰ ਦਾ ਕੀਤਾ ਸਨਮਾਨ*

0
42

ਮਾਨਸਾ 27 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ) ਸਵਰਗੀ ਸ਼੍ਰੀਮਤੀ ਕਿ੍ਸ਼ਨਾ ਦੇਵੀ ਪਤਨੀ ਸਵਰਗੀ ਜਗਨਨਾਥ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਨਸੀਬ ਚੰਦ, ਡਿੰਪੀ ਗੋਇਲ ਅਤੇ ਸੁਭਾਸ਼ ਗੋਇਲ ਨੇ ਮਾਤਾ ਜੀ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਅੱਜ ਮਹਾਨ ਨੇਤਰਦਾਨੀ ਨਮਿੱਤ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਛੇ ਘੰਟੇ ਵਿੱਚ ਅਪੈਕਸ ਕਲੱਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਮਿ੍ਤਕ ਦੀਆਂ ਅੱਖਾਂ ਦਾਨ ਕਰਵਾਈਆਂ ਜਾ ਸਕਦੀਆਂ ਹਨ ਜਿਨ੍ਹਾਂ ਅੱਖਾਂ ਨੂੰ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਜਾ ਸਕਦਾ ਹੈ ਉਨ੍ਹਾਂ ਪਰਿਵਾਰ ਦਾ ਇਸ ਮਹਾਨ ਕਾਰਜ ਲਈ ਧੰਨਵਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ, ਅਸ਼ਵਨੀ ਜਿੰਦਲ,ਧਰਮਪਾਲ ਸਿੰਗਲਾ, ਸਤੀਸ਼ ਗਰਗ,ਕਿ੍ਸ਼ਨ ਗਰਗ, ਬਿੰਦਰਪਾਲ ਗਰਗ, ਅਰੁਣ ਬਿੱਟੂ,ਮਨੀਸ਼ ਚੌਧਰੀ ਸਮੇਤ ਮੈਂਬਰ ਹਾਜ਼ਰ ਸਨ

LEAVE A REPLY

Please enter your comment!
Please enter your name here