
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): : ਸਵ: ਸ਼੍ਰੀ ਮਦਨ ਲਾਲ ਭੰਮੇ ਵਾਲੇ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਇੱਛਾ ਅਨੁਸਾਰ ਮ੍ਰਿਤਕ ਦੀਆਂ ਅੱਖਾਂ ਮਾਨਸਾ ਸਾਇਕਲ ਗਰੁੱਪ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕੀਤੀਆਂ ਗਈਆਂ।
ਅੱਜ ਮਹਾਨ ਨੇਤਰਦਾਨੀ ਨਮਿੱਤ ਅੰਤਿਮ ਅਰਦਾਸ ਮੌਕੇ ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਵੀ ਕਿਸੇ ਵੀ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਛੇ ਘੰਟੇ ਦੇ ਅੰਦਰ ਜੇਕਰ ਅੱਖਾਂ ਦਾਨ ਕੀਤੀਆਂ ਜਾਣ ਤਾਂ ਦੋ ਨੇਤਰਹੀਣਾਂ ਦੇ ਅੱਖਾਂ ਲੱਗ ਸਕਦੀਆਂ ਹਨ ਮਿ੍ਤਕ ਦੀਆਂ ਅੱਖਾਂ ਲੈਣ ਅਤੇ ਨੇਤਰਹੀਣ ਦੇ ਅੱਖਾਂ ਲਗਾਉਣ ਤੇ ਕਿਸੇ ਕਿਸਮ ਦਾ ਕੋਈ ਖਰਚ ਨਹੀਂ ਆਉਂਦਾ। ਡਾਕਟਰ ਜਨਕ ਰਾਜ ਸਿੰਗਲਾ ਸਮੇਤ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਪਰਿਵਾਰ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ।
ਇਸ ਮੌਕੇ ਸੁਰਿੰਦਰ ਬਾਂਸਲ,ਅਸ਼ੋਕ ਗਰਗ,ਅਨਿਲ ਸੇਠੀ, ਜਗਤ ਰਾਮ ਗਰਗ, ਵਿਨੋਦ ਭੰਮਾਂ, ਵਿਜੇ ਗਰਗ ਸਮੇਤ ਮੈਂਬਰ ਹਾਜ਼ਰ ਸਨ।
