*ਨੇਤਰਦਾਨੀ ਨਿਰਮਲਾ ਦੇਵੀ ਮੌਤ ਤੋਂ ਬਾਅਦ ਦੋ ਨੇਤਰਹੀਣਾਂ ਨੂੰ ਦੇ ਗਈ ਰੋਸ਼ਨੀ*

0
27

  ਬੁਢਲਾਡਾ 23 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਆੜਤੀ ਪ੍ਰਵੀਨ ਕੁਮਾਰ ਗੋਇਲ ਵਲੋਂ ਆਪਣੀ ਮਾਤਾ ਨਿਰਮਲਾ ਦੇਵੀ ਦੀ ਮੌਤ ਹੋਣ ਤੇ ਆਸਰਾ ਫਾਉਂਡੇਸ਼ਨ ਬਰੇਟਾ ਅਤੇ ਸਥਾਨਕ ਮਾਤਾ ਗੁਜਰੀ ਜੀ ਭਲਾਈ ਕੇਂਦਰ ਨਾਲ ਸੰਪਰਕ ਕਰਕੇ ਆਪਣੀ ਮਾਤਾ ਜੀ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਾਣਕਾਰੀ ਦਿੰਦੇ ਹੋਏ ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਅਜਾਇਬ ਸਿੰਘ ਬਰੇਟਾ ਨੇ ਦੱਸਿਆ ਕਿ ਫਰਮ ਮੋਮ ਚੰਦ ਐਂਡ ਸੰਨਜ਼ ਦੇ ਆੜਤੀ ਪ੍ਰਵੀਨ ਕੁਮਾਰ ਵਲੋਂ ਆਪਣੀ ਮਾਤਾ ਜੀ ਦੀ ਮੌਤ ਤੋਂ ਬਾਅਦ ਸੰਸਥਾ ਨਾਲ਼ ਸੰਪਰਕ ਕਰ ਕੇ ਆਪਣੀ ਮਾਤਾ ਨਿਰਮਲਾ ਦੇਵੀ ਦੀਆਂ ਅੱਖਾਂ ਸ਼ੰਕਰਾ ਹਸਪਤਾਲ ਲੁਧਿਆਣਾ ਨੂੰ ਦਾਨ ਕਰਕੇ ਬਹੁਤ ਭਲਾਈ ਵਾਲਾ ਕਾਰਜ ਕੀਤਾ ਹੈ,ਜਿਸ ਨਾਲ ਦੋ ਨੇਤਰਹੀਣਾਂ ਨੂੰ ਇਹ ਜਹਾਨ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਆੜਤੀ ਕੁਲਦੀਪ ਸਿੰਘ ਅਤੇ ਅਮਨਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਹ ਇੱਕ ਫ੍ਰੀ ਦਾ ਮਹਾਨ ਦਾਨ ਹੈ। ਮੌਤ ਤੋਂ ਬਾਅਦ ਅੱਖਾਂ ਸਮੇਤ ਸਾਰੇ ਅੰਗ ਸਸਕਾਰ ਮੌਕੇ ਸੜ ਹੀ ਜਾਂਦੇ ਹਨ,ਜੇ ਕਿਸੇ ਦੇ ਕੰਮ ਆ ਸਕਣ ਅਤੇ ਦੋ ਨੇਤਰਹੀਣਾਂ ਨੂੰ ਅੱਖਾਂ ਦੀ ਰੋਸ਼ਨੀ ਮਿਲ ਜਾਵੇ ਤਾਂ ਇਹ ਬਹੁਤ ਵੱਡਾ ਭਲਾਈ ਦਾ ਕੰਮ ਹੈ। ਉਹਨਾਂ ਕਿਹਾ ਆਪਾਂ ਸਾਰਿਆਂ ਨੂੰ ਅੱਖਾਂ ਜਾਂ ਪੂਰਾ ਸਰੀਰ ਹੀ ਦਾਨ ਕਰਕੇ ਮੌਤ ਤੋਂ ਬਾਅਦ ਵੀ ਫ੍ਰੀ ਵਿੱਚ ਪੁੰਨ ਦੇ ਭਾਗੀ ਬਣਨਾ ਚਾਹੀਦਾ ਹੈ। ਉਹਨਾਂ ਦੱਸਿਆ ਕਿ ਮੌਤ ਦੇ 6 ਘੰਟੇ ਦੇ ਵਿੱਚ ਤੁਸੀਂ ਅੱਖਾਂ ਦਾਨ ਕਰ ਸਕਦੇ ਹੋ।ਦਾਨੀ ਸੱਜਣ ਆਸਰਾ ਫਾਉਂਡੇਸ਼ਨ ਬਰੇਟਾ ਜਾਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨਾਲ ਸੰਪਰਕ ਕਰ ਸਕਦੇ ਹਨ।  ਸੰਸਥਾ ਵਲੋਂ ਨੇਤਰਦਾਨੀ  ਮਾਤਾ ਨਿਰਮਲਾ ਗੋਇਲ ਦੀ ਅੰਤਿਮ ਅਰਦਾਸ ਮੌਕੇ ਪਰਿਵਾਰ ਨੂੰ ਸ਼ਰਧਾਂਜਲੀ ਚਿੰਨ੍ਹ ਦੇ ਕੇ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here