
ਮਾਨਸਾ, 03 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਪਿਛਲੇ ਦਿਨੀਂ ਮਾਸਟਰ ਜਗਦੀਸ਼ ਚੰਦ ਜਿੰਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਮੌਕੇ ਅਪੈਕਸ ਕਲੱਬ ਮਾਨਸਾ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਪਰਿਵਾਰ ਨੂੰ ਸਨਮਾਨਿਤ ਕਰਦਿਆਂ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਕਿਸੇ ਵੀ ਇਨਸਾਨ ਦੀ ਮੌਤ ਹੋਣ ਉਪਰੰਤ ਛੇ ਘੰਟੇ ਵਿੱਚ ਉਸਦੀਆਂ ਅੱਖਾਂ ਦਾਨ ਕਰਵਾਈਆਂ ਜਾ ਸਕਦੀਆਂ ਹਨ ਜੋ ਕਿ ਆਈ ਬੈਂਕ ਦੀ ਟੀਮ ਮਿ੍ਤਕ ਦੇ ਘਰ ਜਾ ਕੇ ਅੱਖਾਂ ਦਾਨ ਕਰਵਾਉਂਦੀ ਹੈ ਅਤੇ ਉਹ ਅੱਖਾਂ ਦੋ ਨੇਤਰਹੀਣਾਂ ਦੇ ਲਗਾ ਕੇ ਉਹਨਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਜਾਂਦਾ ਹੈ। ਮਾਸਟਰ ਜਗਦੀਸ਼ ਚੰਦ ਜਿੰਦਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਬਾਲ ਕ੍ਰਿਸ਼ਨ,ਪ੍ਰਦੀਪ ਕੁਮਾਰ ਅਤੇ ਭਤੀਜੇ ਡਾਕਟਰ ਕਮਲਦੀਪ ਨੇ ਪਰਿਵਾਰਕ ਸਹਿਮਤੀ ਨਾਲ ਅੱਖਾਂ ਦਾਨ ਕਰਵਾਈਆਂ। ਅੱਜ ਪਰਿਵਾਰ ਨੂੰ ਸਨਮਾਨਿਤ ਕਰਨ ਸਮੇਂ ਵਿਨੋਦ ਭੰਮਾਂ, ਮਾਸਟਰ ਤੀਰਥ ਸਿੰਘ ਮਿੱਤਲ,ਕਿ੍ਸ਼ਨ ਗਰਗ, ਡਾਕਟਰ ਆਨੰਦ ਬਾਂਸਲ,ਬਿੰਦਰਪਾਲ, ਪ੍ਰਵੀਨ ਟੋਨੀ,ਗੋਰਾ ਲਾਲ ਬਾਂਸਲ, ਸੁਰਿੰਦਰ ਲਾਲੀ,ਮਾਸਟਰ ਜਗਦੀਸ਼ ਰਾਏ ਸਮੇਤ ਸ਼ਹਿਰ ਦੀਆਂ ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
