
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ) : ਪੀਣ ਵਾਲੇ ਪਾਣੀ ਦੇ ਹੋ ਰਹੇ ਗੰਦਲਾਪਨ ਅਤੇ ਖਾਣ ਪੀਣ ਦੀਆ ਵਸਤਾਂ ਵਿੱਚ ਦਿਨੋਂ ਦਿਨ ਵੱਧ ਰਹੀ ਮਿਲਾਵਟ ਕਾਰਨ ਮਾਨਸਾ ਜਿਲੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ ਇਸ ਸਬੰਧੀ ਜਿਲੇ ਦੀਆਂ ਵੱਖ-ਵੱਖ ਸੰਸ਼ਥਾਵਾਂ ਲੋਕਾ ਨੂੰ ਕੈਂਸਰ ਪ੍ਰਤੀ ਜਾਗਰੂਕਤ ਕਰਨ ਹਿੱਤ ਵੱਖ-ਵੱਖ ਗਤੀਵਿਧੀਆਂ ਕਰਵਾ ਰਹੀਆਂ ਰਹੀਆ ਹਨ॥
ਮਾਨਸਾ ਜਿਲੇ ਦੇ ਬੋਹਾ ਕੱਸਬੇ ਵਿੱਚ ਨਵੀ ਬਣੀ ਸਮਾਜਿਕ ਸੇਵਾ ਸੰਸ਼ਥਾ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਵੱਲਂੋ ਆਪਣੀ ਪੇਲਠੀ ਗਤੀਵਿਧੀ ਵਿੱਚੋ ਕੈਂਸਰ ਦਾ ਫਰੀ ਚੈਕਅਪ ਕੈਂਪ ਲਗਾਇਆ ਗਿਆ।ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਚੈਅਰਮੈਨ ਡਾ. ਕਲਵੰਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਆਈ ਟੀਮ ਦੇ ਮਾਹਰ ਡਾਕਟਰਾਂ ਅਤੇ ਆਧਿਨੁਕ ਮਸ਼ੀਨਾਂ ਰਾਂਹੀ ਚੈਕਅਪ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿਦਿੰਆਂ ਨੇਕ ਉਪਰਾਲਾ ਵੈਲਫੇਅਰ ਫਾਊਡੇਸ਼ਨ ਬੋਹਾ ਦੇ ਚੈਅਰਮੈਨ ਸੁਖਦੇਵ ਸਿੰਘ ਧਾਲੀਵਾਲ ਅਤੇ ਪ੍ਰਧਾਨ ਜਸਦੀਪ ਸਿੰਘ ਸਿਧੂ ਦੀ ਅਗਵਾਈ ਹੇਠ ਲੱਗੇ ਇਸ ਕੈਂਪ ਵਿੱਚ 1000 ਤੋ ਉਪਰ ਮਰੀਜਾਂ ਦਾ ਫਰੀ ਚੈਕਅੱਪ ਕੀਤਾ ਗਿਆਂ ਅਤੇ ਇਸ ਤੋਂ ਇਲਾਵਾ 700 ਦੇ ਕਰੀਬ ਵੱਖ-ਵੱੱਖ ਬਿਮਾਰੀ ਦੇ ਮਰੀਜਾਂ ਨੂੰ ਮੁਫਤ ਦਵਾਈਆਂਾ ਵੀ ਦਿੱਤੀਆ ਗਈਆਂ ।
ਇਸ ਕੈਂਪ ਦਾ ਉਦਘਾਟਨ ਕਰਦਿਆਂ ਬੁਢਲਾਡਾ ਹਲਕਾ ਦੇ ਵਿਧਾਇਕ ਪ੍ਰਿਸ਼ੀਪਲ ਬੁੱਧ ਰਾਮ ਨੇ ਕਿਹਾ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਸਿਹਤ ਸੇਵਾਵਾ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਜਲਦੀ ਹੀ ਮਹੁੱਲਾ ਕਲੀਨਕ ਵੀ ਖੋਲੇ ਜਾ ਰਹੇ ਹਨ।ਉਹਨਾ ਨੂੰ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਬੋਹਾ ਦੇ ਕੰਮਾਂ ਦੀ ਸਾਲਘਾ ਕਰਦਿਆ ਉਹਨਾ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ.ਸੰਦੀਪ ਘੰਡ ਨੇ ਲੋਕਾਂ ਨੂੰ ਕਿਹਾ ਕਿ ਸਾਨੂੰ ਆਪਣੀ ਸਰੀਰ ਦੀ ਜਾਂਚ ਨਿਯਮਤ ਤੌਰ ਤੇ ਕਰਵਾਉਣੀ ਚਾਹੀਦੀ ਹੈ ਜਿਸ ਨਾਲ ਬੀਮਾਰੀ ਦਾ ਸਮੇਂ ਅੁਨਸਾਰ ਪੱਤਾ ਚਲ ਜਾਂਦਾ ਹੈ।

ਇਸ ਕੈਂਪ ਵਿੱਚ ਹੋਰਨਾਂ ਤੋ ਇਲਾਵਾ ਸਿਵਲ ਸਰਜਨ ਮਾਨਸਾ ਡਾ.ਰਣਜੀਤ ਰਾਏ,ਸਾਬਕਾ ਡਾਰਿਕੈਟਰ ਡੈਅਰੀ ਵਿਕਾਸ ਡਾ.ਇੰਦਰਜੀਤ ਸਿੰਘ ਸਰਾਂ,ਹਰਿੰਦਰ ਸਿੰਘ ਮਾਨਸ਼ਾਹੀਆ,ਸ੍ਰੀਮਤੀ ਸੁਖਜੀਤ ਕੌਰ ਪ੍ਰਧਾਨ ਨਗਰ ਪੰਚਾਇੰਤ ਬੋਹਾ,ਹਰਪਾਲ ਪੰਮੀ,ਸੁਰਿੰਦਰ ਮੰਗਲਾ,ਮੇਜਰ ਸਿੰਘ,ਸੇਵਿੰਦਰ ਸਿੰਘ ਹਾਕਮਵਾਲਾ,ਕਾਕਾ ਸਿੰਘ ਪ੍ਰਧਾਨ,ਪ੍ਰਗਟ ਸਿੰਘ,ਨਰਿੰਦਰ ਸਿੰਘ ਬਾਹਮਣਵਾਲਾ,ਸੁਨੀਲ ਕੁਮਾਰ,ਹਰਜੀਵਨ ਸਿੰਘ ਪਿਲਸੀਆ,ਗੁਰਦੀਪ ਸਿੰਘ ਪੋਪੀ,ਜਸਵਿੰਦਰ ਸਿਮਘ ਮਾਨ,ਸੁਰਿੰਦਰ ਗਰਗ,ਡੀਸੀ ਚੋਪੜਾ,ਪਵਨਜੀਤ ਸ਼ਰਮਾਂ,ਕੁਲਵਿੰਦਰ ਸਿੰਘ ਗਾਮੀਵਾਲਾ,ਦੇਵਿੰਦਰ ਸਿੰਘ ਬੋਹਾ,ਸਵਰਨ ਸਿੰਘ,ਗੁਰਜੰਟ ਸਿੰਘ,ਸੁਰਜੀਤ ਸਿੰਘ ਵਕੀਲ,ਰਣਜੀਤ ਸਿੰਘ ਰਣੀ,ਬਲਵਿੰਦਰ ਸਿੰਘ ਹਾਕਮਵਾਲਾ,ਨਵੀਨ ਕੁਮਾਰ ਕਾਲਾ,ਕਰਮਜੀਤ ਸਿੰਘ,ਸੰਜੇ ਗੁਪਤਾ,ਵਿਜੈ ਕੁਮਾਰ ਬੋਹਾ ਅਤੇ ਗੁਰਵਿੰਦਰ ਸਿੰਘ ਵਿਰਕ ਨੇ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਬੋਹਾ ਵੱਲੋਂ ਲਾਏ ਕੈਂਪ ਦੀ ਸ਼ਲਾਘਾ ਕੀਤੀ ਅਤੇ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।
ਕੈਂਪ ਨੂੰ ਸਫਲ ਕਰਨ ਵਿੱਚ ਨੇਕ ਉਪਾਰਲਾ ਵੈਲਫੇਅਰ ਫਾਊੈਡੇਸਨ ਦੇ ਜਨਰਲ ਸੱਕਤਰ ਸੁੱਲਖਣ ਸਿੰਘ, ਮੀਤ ਪ੍ਰਧਾਨ ਗੁਰਜੀਤ ਸਿੰਘ ਢਿੱਲੋਂ , ਕੁਲਦੀਪ ਸਿੰਘ , ਮਨਜੀਤ ਸਿੰਘ ਰਿਉਂਦ, ਪ੍ਰਚਾਰ ਸੱਕਤਰ ਲਖਵੀਰ ਸਿੰਘ , ਬਾਬੂ ਸਿੰਘ ਰਾਮ ਸਿੰਘ ਕੁਮਾਰ ਮਿੱਤਲ ਜਸਪਾਲ ਬੋਹਾ, ਪੁਸਪਿੰਦਰ ਸਿੰਘ ਬੁਢਲਾਡਾ , ਦਵਿੰਦਰ ਸਿੰਘ ਵਿੱਕੀ ਅਤੇ ਅਮਰੀਕ ਸਿੰਘ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਵੀ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਸਕੰਲਪ ਲਿਆ।
