
ਬੁਢਲਾਡਾ 06,ਮਾਰਚ (ਸਾਰਾ ਯਹਾਂ /ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਸਮੇਂ ਸਮੇਂ ਸਿਰ ਆਪਣੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ। ਜਿਸ ਤਹਿਤ ਸੰਸਥਾ ਵੱਲੋਂ ਸਿਹਤ ਵਿਭਾਗ ਮਾਨਸਾ ਦੇ ਸਹਿਯੋਗ ਨਾਲ 9 ਮਾਰਚ ਦਿਨ ਮੰਗਲਵਾਰ ਨੂੰ ਸ਼ਹਿਰ ਵਿੱਚ ਮੁਫ਼ਤ ਹੱਡੀਆਂ ਦਾ ਚੈੱਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਵਿਚ ਵਿਸ਼ੇਸ਼ ਰੂਪ ਵਿੱਚ ਡਾ ਦੀਪਕ ਗਰਗ ਐੱਮ ਐੱਸ ਆਰਥੋ ਹੱਡੀਆਂ ਅਤੇ ਜੋਡ਼ਾਂ ਦੇ ਮਾਹਿਰ ਪਹੁੰਚ ਰਹੇ ਹਨ। ਇਹ ਚੈੱਕਅੱਪ ਕੈਂਪ ਸਥਾਨਕ ਸ਼ਹਿਰ ਦੇ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਰੋਡ਼ਾ ਆਪਟੀਕਲ ਵਿਖੇ ਲਗਾਇਆ ਜਾ ਰਿਹਾ ਹੈ ਜਿੱਥੇ ਓ ਪੀ ਡੀ, ਐਕਸਰੇ ਅਤੇ ਦਵਾਈਆਂ ਦੀਆਂ ਸੇਵਾਵਾਂ ਬਿਲਕੁਲ ਮੁਫ਼ਤ ਦਿੱਤੀਅਾਂ ਜਾਣਗੀਅਾਂ। ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਮਰੀਜ਼ ਕੋਲ ਕੋਈ ਪੁਰਾਣੀਆਂ ਰਿਪੋਰਟਾਂ ਐਕਸਰੇ ਹਨ ਤਾਂ ਉਹ ਆਪਣੇ ਨਾਲ ਜ਼ਰੂਰ ਲੈ ਕੇ ਆਉਣ। ਉਨ੍ਹਾਂ ਸ਼ਹਿਰ ਵਾਸੀਆਂ ਸਮੇਤ ਨਜ਼ਦੀਕੀ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਸ ਕੈਂਪ ਦਾ ਲਾਭ ਉਠਾਉਣ।
