ਨੇਕੀ ਫਾਊਂਡੇਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ, 76 ਯੂਨਿਟ ਖੂਨ ਕੀਤਾ ਇਕੱਤਰ

0
18

ਬੁਢਲਾਡਾ16 ਨਵੰਬਰ (ਸਾਰਾ ਯਹਾ /ਅਮਨ ਮਹਿਤਾ):  ਸਥਾਨਕ ਸ਼ਹਿਰ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਸ਼ਹਿਰ ਦੇ ਗ੍ਰੀਨਵਿਚ ਇੰਗਲਿਸ਼ ਸਕੂਲ ਵਿਖੇ ਬਲੱਡ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 76 ਤੋਂ ਵੱਧ ਖੂਨਦਾਨੀਆਂ ਨੇ ਆਪਣਾ ਖੂਨਦਾਨ ਕੀਤਾ ਅਤੇ ਸਿਹਤ ਵਿਭਾਗ ਦੀ ਮੈਡਮ ਸੁਨੈਨਾ ਮੰਗਲਾ ਸਮੇਤ ਬਲੱਡ ਬੈਂਕ ਮਾਨਸਾ ਦੀ ਟੀਮ ਵੱਲੋਂ ਖੂਨ ਇਕੱਤਰ ਕੀਤਾ ਗਿਆ।  ਇਸ ਮੌਕੇ ਨੇਕੀ ਫਾਊਂਡੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੋਰੋਨਾ ਮਹਾਂਮਾਰੀ ਅਤੇ ਉਸ ਤੋਂ ਬਾਅਦ ਡੇਂਗੂ ਦੇ ਵਧ ਰਹੇ ਕਹਿਰ ਕਾਰਨ ਜ਼ਿਲ੍ਹੇ ਅਤੇ ਵੱਖ ਵੱਖ ਸਥਾਨਾਂ ਤੇ ਖੂਨ ਦੀ ਕਮੀ ਆ ਰਹੀ ਹੈ। ਜਿਸ ਵਿੱਚ ਸਮੇਂ ਸਮੇਂ ਤੇ ਨੇਕੀ ਫਾਊਂਡੇਸ਼ਨ ਵੱਲੋਂ ਜ਼ਰੂਰਤ ਅਨੁਸਾਰ ਖੂਨ ਦੀ ਪੂਰਤੀ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਵੱਡਾ ਦਾਨ ਹੈ ਇਸ ਨਾਲ ਅਸੀਂ ਕਿਸੇ ਵੀ ਬੀਮਾਰ ਅਤੇ ਜ਼ਰੂਰਤਮੰਦ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ਤੇ ਆਪਣਾ ਖੂਨ ਦਾਨ ਕਰਿਆ ਕਰਨ ਤਾਂ ਜੋ ਕਿਸੇ ਦੀ ਵੀ ਜਾਨ ਬਚ ਸਕਦੀ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਾਡਾ ਖ਼ੂਨ ਘਟਦਾ ਨਹੀਂ ਸਗੋਂ ਵੱਧਦਾ ਹੈ। ਇਸ ਕੈੰਪ ਵਿੱਚ ਟੀਮ ਨੇਕੀ ਤੋਂ ਬਿਨਾਂ ਨੇਕੀ ਜੀ ਓ ਜੀ ਟੀਮ (ਸਾਬਕਾ ਫੌਜੀਆਂ) ਨੇ ਵੀ ਵਿਸ਼ੇਸ਼ ਭਾਗ ਲਿਆ। ਪੀਪਲਸ ਬਲੱਡ ਬੈਂਕ ਮਾਨਸਾ ਵੱਲੋਂ ਵੀ ਕੈੰਪ ਵਿੱਚ ਯੋਗਦਾਨ ਪਾਇਆ ਗਿਆ। ਇਸ ਮੌਕੇ ਕੈੰਪ ਵਿੱਚ ਯੋਗਦਾਨ ਪਾਉਣ ਵਾਲੇ ਕਲੱਬਾਂ ਅਤੇ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਾਰੇ ਖ਼ੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨੇਕੀ ਫਾਊਂਡੇਸ਼ਨ ਦੀ ਟੀਮ, ਨੇਕੀ ਜੀਓਜੀ ਤੋਂ ਇਲਾਵਾ ਗ੍ਰੀਨਵਿਚ ਇੰਗਲਿਸ਼ ਸਕੂਲ ਦੇ ਸਮੂਹ ਸਟਾਫ਼ ਹਾਜ਼ਰ ਸਨ।

LEAVE A REPLY

Please enter your comment!
Please enter your name here