ਬੁਢਲਾਡਾ, 3 ਜੂਨ (ਸਾਰਾ ਯਹਾਂ/ਅਮਨ ਮਹਿਤਾ) ਬੀਤੇ ਦਿਨੀਂ ਇਲਾਕੇ ਦੀ ਸਮਾਜ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਸਥਾਨਕ ਨੇਕੀ ਆਸ਼ਰਮ ਵਿਖੇ ਇੱਕ ਪਰਿਵਾਰ ਮਿਲਣੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ 11 ਕਾਰਜਕਾਰੀ ਮੈਂਬਰਾਂ ਅਤੇ 11 ਵਲੰਟੀਅਰ ਮੈਂਬਰਾਂ ਸਮੇਤ 22 ਨਵੇਂ ਮੈਂਬਰ ਸੰਸਥਾ ਵਿੱਚ ਸ਼ਾਮਿਲ ਕੀਤੇ ਗਏ। ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸੰਸਥਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੰਸਥਾ ਨਾਲ ਇਲਾਕੇ ਦੀਆਂ ਨਾਮੀ ਹਸਤੀਆਂ ਅੱਜ ਸ਼ਾਮਿਲ ਹੋਈਆਂ ਹਨ, ਜਿਹਨਾਂ ਦੀ ਨੇਕ ਸਲਾਹ ਅਤੇ ਦੇਖ ਰੇਖ ਹੇਠ ਸੰਸਥਾ ਆਪਣੇ ਕਦਮ ਨੇਕ ਕੰਮਾਂ ਵੱਲ ਹੋਰ ਤੇਜੀ ਅਤੇ ਜੋਸ਼ ਨਾਲ ਵਧਾ ਸਕੇਗੀ। ਇਹਨਾਂ ਵਿੱਚ ਰਿਟਾ ਕਰਨਲ ਗੁਰਚਰਨ ਸਿੰਘ ਸੇਖੋਂ, ਰਿਟਾ ਬੈੰਕ ਮੈਨੇਜਰ ਵਿਨੋਦ ਕਾਠ, ਡਾਕਟਰ ਕਪਲਾਸ਼ ਗਰਗ, ਜਿਲ੍ਹਾ ਸੀਨੀਅਰ ਡਰੱਗ ਕੰਟਰੋਲ ਅਫਸਰ ਨਰੀਪੇਨ ਗੋਇਲ ਸਿਰਸਾ, ਡਾ ਰਜੇਸ਼ ਸਿੰਗਲਾ, ਪ੍ਰਵੀਨ ਗੋਇਲ ਬੋਹਾ, ਬਰਿੰਦਰ ਪ੍ਰਕਾਸ਼ ਗਰਗ, ਸ਼ਰਦ ਗੋਇਲ, ਸਚਿਨ ਅਹੂਜਾ ਸ਼ਾਮਿਲ ਹਨ। ਇਹਨਾਂ ਤੋਂ ਇਲਾਵਾ ਜੀਨਤ ਕੁਮਾਰ ਨੂੰ ਸੰਸਥਾ ਵਿੱਚ ਪਹਿਲਾਂ ਤੋਂ ਹੀ ਬਤੌਰ ਕਾਰਜਕਾਰੀ ਕਮੇਟੀ ਮੈਂਬਰ ਚੁਣਿਆ ਗਿਆ। ਨੇਕੀ ਮੈਂਬਰਾਂ ਨੇ ਦੱਸਿਆ ਜਿੱਥੇ ਸੰਸਥਾ ਵਿੱਚ ਪਹਿਲਾਂ ਤੋਂ ਬਹੁਤ ਵਲੰਟੀਅਰ ਜ਼ਮੀਨੀ ਪੱਧਰ ਉੱਤੇ ਕੰਮ ਕਰ ਰਹੇ ਹਨ, ਉੱਥੇ ਹੀ ਸੰਸਥਾ ਵਿੱਚ ਨਵੇਂ ਵਲੰਟੀਅਰ ਸ਼ਾਮਿਲ ਕੀਤੇ ਗਏ, ਜਿਹਨਾਂ ਵਿੱਚ ਯਸ਼ਪਾਲ ਛਾਬੜਾ, ਬਲਕਾਰ ਸਿੰਘ ਡੀਪੀ, ਡਾ. ਰਾਮ ਸਿੰਘ ਸਰਾਂ, ਸ਼ਿਵ ਕੁਮਾਰ ਮਿੱਤਲ, ਹਰਜੀਤ ਸਿੰਘ, ਮਨੋਜ ਅਰੋੜਾ, ਵਿਕਾਸ ਬਾਂਸਲ, ਡਾ. ਨਵਜੋਤ ਸ਼ਰਮਾ, ਕੁਲਵਿੰਦਰ ਸ਼ਰਮਾ, ਅਮਨ ਗੋਇਲ ਬੋਹਾ ਅਤੇ ਹਿਮਾਂਸ਼ੂ ਸਿੰਗਲਾ ਬਰੇਟਾ ਸ਼ਾਮਿਲ ਹਨ। ਸਾਰੇ ਹੀ ਨਵੇਂ ਮੈਂਬਰਾਂ ਨੂੰ ਰਸਮੀ ਤੌਰ ਉੱਤੇ ਸੰਸਥਾ ਵਿੱਚ ਸ਼ਾਮਿਲ ਕਰਕੇ ਮੈਂਬਰਾਂ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ।