*ਨੂੰਹ ਨੂੰ ਛਡਾਉਣ ਗਈ ਸੱਸ ਦੀ ਗੁਆਂਢੀਆਂ ਵੱਲੋਂ ਧਰਤੀ ਨਾਲ ਪਟਕ ਪਟਕ ਕੇ ਕੱਤਲ, 4 ਖਿਲਾਫ ਮਾਮਲਾ ਦਰਜ*

0
325

ਬੁਢਲਾਡਾ 2 ਅਕਤੂਬਰ (ਸਾਰਾ ਯਹਾਂ/ਮਹਿਤਾ) ਪਿੰਡ ਆਲਮਪੁਰ ਮੰਦਰਾਂ ਵਿਖੇ ਗਲੀ ਚ ਨਾਜਾਇਜ ਕਬਜੇ ਕਾਰਨ ਨੂੰਹ ਨੂੰ ਛਡਾਉਣ ਗਈ ਸੱਸ ਦੀ ਗੁਆਂਢੀਆਂ ਵੱਲੋਂ ਧਰਤੀ ਨਾਲ ਪਟਕ ਪਟਕ ਕੇ ਕੱਤਲ ਕਰਨ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਪਤੀ ਬਾਵਾ ਸਿੰਘ ਆਲਮਪੁਰ ਮੰਦਰਾਂ ਨੇ ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮੇਰੇ ਪੁੱਤਰ ਫੌਜੀ ਰਣਜੀਤ ਸਿੰਘ ਦੇ ਮਕਾਨ ਕੋਲ ਸੁਖਪਾਲ ਕੌਰ ਦੇ ਪਰਿਵਾਰ ਵੱਲੋਂ ਗਲੀ ਵਿੱਚ ਨਾਜਾਇਜ ਕਬਜਾ ਕੀਤਾ ਹੋਇਆ ਸੀ। ਜਿਸ ਤੋਂ ਪ੍ਰੇਸ਼ਾਨ ਮੇਰੀ ਨੂੰਹ ਹਰਜਿੰਦਰ ਕੌਰ ਗੁਆਂਢੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਸੰਬੰਧੀ ਦੱਸਣ ਲੱਗੀ ਤਾਂ ਬਹਿਸ ਦੌਰਾਨ ਸੁਖਪਾਲ ਕੌਰ ਨੇ ਆਪਣੀ ਪਤੀ ਕੁਲਵੰਤ ਸਿੰਘ, ਦਿਓਰ ਬਲਤੇਜ ਅਤੇ ਦਿਓਰ ਬਿੰਦਰ ਸਿੰਘ ਅਤੇ ਭਰਜਾਈ ਕਰਮਜੀਤ ਕੌਰ ਨਾਲ ਰੱਲ ਕੇ ਮੇਰੀ ਨੂੰਹ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੇਰੀ ਪਤਨੀ ਮੇਰੀ ਨੂੰਹ ਨੂੰ ਬਚਾਉਣ ਗਈ ਤਾਂ ਇਨ੍ਹਾਂ ਨੇ ਮੇਰੀ ਪਤਨੀ ਨਸੀਬ ਕੌਰ (58) ਨੂੰ ਪਟਕ ਪਟਕ ਕੇ ਮਾਰ ਦਿੱਤਾ। ਜਿਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਐਸ.ਐਚ.ਓ. ਇੰਸਪੈਕਟਰ ਪ੍ਰਵੀਨ ਕੁਮਾਰ ਨੇ ਘਟਨਾ ਦਾ ਜਾਇਜਾਂ ਲੈਂਦਿਆਂ ਲਾਸ਼ ਨੂੰ ਪੋਸ਼ਟ ਮਾਰਟਮ ਲਈ ਸਿਵਲ ਹਸਪਤਾਲ ਬੁਢਲਾਡਾ ਵਿਖੇ ਪਹੁੰਚਾਈ ਅਤੇ ਪੁਲਿਸ ਨੇ ਬਲਤੇਜ ਸਿੰਘ, ਬਿੰਦਰ ਸਿੰਘ, ਕੁਲਵੰਤ ਸਿੰਘ, ਸੁਖਪਾਲ ਕੌਰ, ਕਰਮਜੀਤ ਕੌਰ ਖਿਲਾਫ ਧਾਰਾ 103, 333, 3(5) ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜਮ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। 

LEAVE A REPLY

Please enter your comment!
Please enter your name here