ਬੁਢਲਾਡਾ – 10 ਮਾਰਚ – (ਸਾਰਾ ਯਹਾਂ/ਅਮਨ ਮਹਿਤਾ) ਸ਼ਹਿਰ ਦੇ ਵੱਖ ਵੱਖ ਹਿੱਸਿਆ ਵਿੱਚ ਬਿਜਲੀ ਵਿਭਾਗ ਵੱਲੋਂ ਲਗਾਏ ਗਏ ਮੀਟਰਾਂ ਦੇ ਬਕਸਿਆਂ ਦੀ ਹਾਲਤ ਤਰਸਯੋਗ ਹੋਣ ਕਾਰਨ ਇਸਦੇ ਧਿਆਨ ਦਿਵਾਉ ਮਤੇ ਤੇ ਅੱਜ ਪੰਜਾਬ ਵਿਧਾਨ ਸਭਾ ਅੰਦਰ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਮੁੱਖ ਮੰਤਰੀ ਦੀ ਹਾਜਰੀ ਵਿੱਚ ਦੱਸਿਆ ਗਿਆ ਕਿ ਹਲਕੇ ਦੇ ਪਿੰਡਾਂ, ਸ਼ਹਿਰਾ ਅਤੇ ਮੁਹੱਲਿਆ ਵਿੱਚ ਬਕਸਿਆਂ ਵਿੱਚ ਲੱਗੇ ਮੀਟਰ ਜਾ ਤਾ ਸੜਕ ਤੇ ਆ ਚੁੱਕੇ ਹਨ ਜਾਂ ਬੱਚਿਆ ਦੀ ਪਹੁੰਚ ਦੇ ਨਜ਼ਦੀਕ ਬਣੇ ਹੋਏ ਹਨ। ਢਿੱਲਿਆ ਬਿਜਲੀ ਦੀਆਂ ਤਾਰਾਂ ਕਈ ਦੁਰਘਟਨਾਵਾ ਨੂੰ ਅੰਜਾਮ ਦੇਣ ਦਾ ਇਤਜਾਰ ਕਰ ਰਹੀਆਂ ਹਨ। ਜਿਸਤੇ ਵਿਧਾਨ ਸਭਾ ਸਦਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਵਿਸ਼ਵਾਸ਼ ਦਿਵਾਇਆ ਕਿ 15 ਦਿਨਾਂ ਦੇ ਵਿੱਚ ਸਾਰੇ ਮੀਟਰਾਂ ਦੇ ਬਕਸੇ ਉੱਚੇ ਕਰਕੇ ਲਗਾ ਦਿੱਤੇ ਜਾਣਗੇ। ਹਲਕਾ ਵਿਧਾਇਕ ਵੱਲੋਂ ਨੀਵੇ ਮੀਟਰਾਂ ਦਾ ਮਾਮਲਾ ਵਿਧਾਨ ਸਭਾ ਵਿੱਚ ਉਠਾਉਣ ਕਾਰਨ ਹਲਕੇ ਦੇ ਲੋਕਾਂ ਵੱਲੋਂ ਕਾਫੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਨਗਰ ਸੁਧਾਰ ਸਭਾ ਅਤੇ ਸਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵਿਧਾਇਕ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।
ਫੋਟੋ: ਬੁਢਲਾਡਾ: ਫਾਇਲ ਫੋਟੋ ਹਲਕਾ ਵਿਧਾਇਕ।