(ਸਾਰਾ ਯਹਾਂ/ਬਿਊਰੋ ਨਿਊਜ਼ ) : ਭਾਰਤ ਦੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਬਰਤਾਨੀਆ ਨੂੰ ਹਵਾਲਗੀ ਵਿਰੁੱਧ ਆਖਰੀ ਅਪੀਲ ਵੀਰਵਾਰ (15 ਦਸੰਬਰ) ਨੂੰ ਰੱਦ ਕਰ ਦਿੱਤੀ ਗਈ ਹੈ। ਇਸ ਨਾਲ ਨੀਰਵ ਮੋਦੀ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਇੱਕ ਵੱਡੇ ਫਰਾਡ ਵਿੱਚ ਕਥਿਤ ਸ਼ਮੂਲੀਅਤ ਦੇ ਸਾਹਮਣੇ ਆਉਣ ਤੋਂ ਬਾਅਦ ਨੀਰਵ ਮੋਦੀ 2018 ਵਿੱਚ ਭਾਰਤ ਤੋਂ ਭੱਜ ਗਿਆ ਸੀ।
ਦੋਸ਼ੀ ਨੇ ਦਲੀਲ ਦਿੱਤੀ ਹੈ ਕਿ ਜੇਕਰ ਉਸ ਦੀ ਹਵਾਲਗੀ ਕੀਤੀ ਜਾਂਦੀ ਹੈ ਤਾਂ ਖੁਦਕੁਸ਼ੀ ਦਾ ਖਤਰਾ ਹੈ। ਹਾਲਾਂਕਿ, ਯੂਕੇ ਦੀ ਸੁਪਰੀਮ ਕੋਰਟ ਵਿੱਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ੀ ਨੀਰਵ ਮੋਦੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਸੀ। ਨੀਰਵ ਮੋਦੀ ਫਿਲਹਾਲ ਲੰਡਨ ਦੀ ਵੈਂਡਸਵਰਥ ਜੇਲ ‘ਚ ਬੰਦ ਹੈ। ਇਸ ਅਪੀਲ ਦੇ ਖਾਰਜ ਹੋਣ ਨਾਲ ਹੁਣ ਦੋਸ਼ੀ ਕੋਲ ਹਵਾਲਗੀ ਵਿਰੁੱਧ ਬ੍ਰਿਟੇਨ ਵਿਚ ਕੋਈ ਕਾਨੂੰਨੀ ਵਿਕਲਪ ਨਹੀਂ ਬਚਿਆ ਹੈ।
ਬੈਂਕ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਤੋਂ ਭੱਜ ਗਿਆ ਸੀ
ਪਿਛਲੇ ਮਹੀਨੇ, ਨੀਰਵ ਮੋਦੀ ਨੇ ਬ੍ਰਿਟੇਨ ਦੀ ਸੁਪਰੀਮ ਕੋਰਟ ਵਿੱਚ ਭਾਰਤ ਨੂੰ ਆਪਣੀ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਇਜਾਜ਼ਤ ਲਈ ਯੂਕੇ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ। ਮਾਨਸਿਕ ਸਿਹਤ ਦੇ ਆਧਾਰ ‘ਤੇ ਹਵਾਲਗੀ ਵਿਰੁੱਧ 51 ਸਾਲਾ ਹੀਰਾ ਵਪਾਰੀ ਦੀ ਅਪੀਲ ਖਾਰਜ ਹੋਣ ਤੋਂ ਬਾਅਦ ਇਹ ਅਰਜ਼ੀ ਆਈ ਹੈ। ਅਦਾਲਤ ਨੇ ਦੋਸ਼ੀ ਦੀ ਖੁਦਕੁਸ਼ੀ ਦੇ ਖਤਰੇ ਦੀ ਦਲੀਲ ਨੂੰ ਰੱਦ ਕਰ ਦਿੱਤਾ ਸੀ। ਪੰਜਾਬ ਨੈਸ਼ਨਲ ਬੈਂਕ (PNB) ਘੁਟਾਲੇ ਦਾ ਪਰਦਾਫਾਸ਼ ਹੋਣ ‘ਤੇ ਨੀਰਵ ਮੋਦੀ ਭਾਰਤ ਤੋਂ ਭੱਜ ਗਿਆ ਸੀ।