
ਬੋਹਾ /ਬੁਢਲਾਡਾ 8 ਦਸੰਬਰ (ਸਾਰਾ ਯਹਾਂ/ਅਮਨ ਮਹਿਤਾ)
ਸਿਹਤ ਵਿਭਾਗ ਪੰਜਾਬ ਵੱਲੋਂ ਪੋਲਿਓ ਰੋਗ ’ਤੇ ਜਿੱਤ ਪ੍ਰਾਪਤ ਕਰਨ ਲਈ ਅੱਜ ਸੂਬਾ ਪੱਧਰ ਤੇ ਲਾਏ ਗਏ ਪੋਲਿਓ ਰੋਕੂ ਕੈੱਪਾਂ ਤਹਿਤ ਇਕ ਕੈਂਪ ਪੰਜਾਬ ਮਹਾਂਵੀਰ ਧਰਮਸ਼ਾਲਾ ਵਿੱਖੇ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਸਮਾਜ ਸੇਵੀ ਨਿਰੰਜਣ ਕੁਮਾਰ ਕੱਕੜ ਨੇ ਕਿਹਾ ਕਿ ਬੱਚਿਆਂ ਨੂੰ ਪਿਆਈਆਂ ਪੋਲਿਓ ਦੀਆਂ ਦੋ ਬੂੰਦਾ ਦਾ ਅਸਰ ਸਾਰੀ ਉਮਰ ਰਹਿੰਦਾ ਹੈ ਤੇ ਉਹ ਇਸ ਬਿਮਾਰੀ ਤੋਂ ਬੱਚੇ ਰਹਿੰਦੇ ਹਨ, ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੋਲਿਓ ਬੂੰਦਾ ਪਿਆਉਣ ਦੇ ਮਾਮਲੇ ਵਿਚ ਘੌਲ ਨਹੀਂ ਕਰਨ ਚਾਹੀਦੀ। ਇਸ ਕੈਂਪ ਵਿਚ ਮਾਪਿਆ ਨੇ ਭਾਰੀ ਗਿਣਤੀ ਵਿਚ ਪਹੁੰਚ ਕੇ ਆਪਣੇ ਨਿੱਕਿਆਂ ਨੂੰ ਬੂੰਦਾ ਪਿਆਈਆਂ। ਆਸਾ ਵਰਕਰ ਜਸਵਿੰਦਰ ਕੌਰ , ਰਣਜੀਤ ਕੌਰ , ਆਗਨਵਾੜੀ ਵਰਕਰ ਸ਼ਮੀ ਰਾਣੀ ਤੇ ਉਰਮਿਲਾਂ ਰਾਣੀ ਵੱਲੋਂ ਕੈਂਪ ਵਿਚ ਪਹੁੰਚੇ ਮਾਪਿਆਂ ਦਾ ਧੰਨਵਾਦ ਕੀਤਾ ਗਿਆ।
