
ਮਾਨਸਾ, 22 ਫਰਵਰੀ, (ਸਾਰਾ ਯਹਾਂ/ਮੁੱਖ ਸੰਪਾਦਕ): ਸੰਤ ਨਿਰੰਕਾਰੀ ਮਿਸਨ ਮਾਨਸਾ ਬ੍ਰਾਂਚ ਦੇ ਸੰਜੋਜਕ ਦਲੀਪ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੇ ਪਵਿੱਤਰ ਆਸੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਦੀ ਸੇਵਾ ਦੀ ਭਾਵਨਾ ਅਤੇ ਮਾਨਵ ਭਲਾਈ ਦੇ ਸੰਕਲਪ ਨੂੰ ਸਾਕਾਰ ਕਰਨ ਲਈ, ‘ਪ੍ਰੋਜੈਕਟ ਅੰਮ੍ਰਿਤ ਅਧੀਨ ਸਵੰਡ ਜਲ, ਸਵੱਗ ਮਨ ਪ੍ਰੋਜੈਕਟ ਦੇ ਤੀਜੇ ਪੜਾਅ ਦਾ ਉਦਘਾਟਨ ਐਤਵਾਰ, 23 ਫਰਵਰੀ 2025 ਨੂੰ ਦੇਸ ਭਰ ਵਿੱਚ ਸਾਨਦਾਰ ਢੰਗ ਨਾਲ ਕੀਤਾ ਜਾਵੇਗਾ। ਇਸ ਮੌਕੇ ਮਾਨਸਾ ਬ੍ਰਾਂਚ ਦੇ ਸੇਵਾਦਾਰਾਂ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਸੇਂਟਰਲ ਪਾਰਕ, ਵਾਟਰ ਵਰਕਸ, ਮਾਨਸਾ ਵਿਖੇ ਸਫਾਈ ਅਭਿਆਨ ਚਲਾਇਆ ਜਾਵੇਗਾ। ਸੇਂਟਰਲ ਪਾਰਕ,ਵਾਟਰ ਵਰਕਸ ਵਿਖੇ ਪਾਣੀ ਦੇ ਟੈਂਕਾਂ ਤੇ ਉਸਦੇ ਆਸ ਪਾਸ ਖੇਤਰ ਆਦਿ ਦੀ ਸਫਾਈ ਕੀਤੀ ਜਾਵੇਗੀ, ਪਹਿਲਾਂ ਲਗਾਏ ਪੌਦਿਆਂ ਦੀ ਸੰਭਾਲ ਕੀਤੀ ਜਾਵੇਗੀ ਤੇ ਕੁਝ ਹੋਰ
ਨਵੇਂ ਪੌਦੇ ਵੀ ਲਗਾਏ ਜਾਣਗੇ।
ਇਸ ਪ੍ਰੋਜੈਕਟ ਦਾ ਉਦੇਸ ਪਾਣੀ ਦੀ ਸੰਭਾਲ ਅਤੇ ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ, ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਪਾਣੀ ਅਤੇ ਸਿਹਤਮੰਦ ਵਾਤਾਵਰਣ ਦੀ ਬਖਸਸਿ ਮਿਲ ਸਕੇ।
ਸੰਤ ਨਿਰੰਕਾਰੀ ਮਿਸਨ ਨੇ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ, ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸਹਿਯੋਗ ਨਾਲ ਸਾਲ 2023 ਵਿੱਚ ਪ੍ਰੋਜੈਕਟ ਅੰਮ੍ਰਿਤ ਸ਼ੁਰੂ ਕੀਤਾ ਸੀ। ਇਸ ਪਹਿਲਕਦਮੀ ਦਾ ਉਦੱਸ ਨਾ ਸਿਰਫ ਪਾਣੀ ਦੇ ਸਰੋਤਾਂ ਦੀ ਸਫਾਈ ਨੂੰ ਯਕੀਨੀ ਬਣਾਉਣਾ ਹੈ, ਸਗੋਂ ਪਾਣੀ ਦੀ ਸੰਭਾਲ ਨੂੰ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਮਾਨਸਿਕਤਾ ਨੂੰ ਵਿਕਸਤ ਕਰਨਾ ਵੀ ਹੈ। ਨਦੀਆਂ, ਝੀਲਾਂ, ਤਲਾਬ,
ਖੂਹਾਂ ਅਤੇ ਚਸਮੇ ਵਰਗੇ ਕੁਦਰਤੀ ਜਲ ਸਰੋਤਾਂ ਦੀ ਸਫਾਈ ਅਤੇ ਸੰਭਾਲ ਨੂੰ ਸਮਰਪਿਤ ਇਸ ਮੈਗਾ ਮੁਹਿੰਮ ਨੇ ਆਪਣੇ ਪਹਿਲੇ ਦੋ ਪੜਾਵਾਂ ਵਿੱਚ ਬੇਮਿਸਾਲ ਸਫਲਤਾ ਪ੍ਰਾਪਤ ਕੀਤੀ। ਇਸੇ ਪ੍ਰੇਰਨਾ ਨਾਲ, ਇਸ ਸਾਲ ਤੀਜੇ ਪੜਾਅ ਨੂੰ ਵਧੇਰੇ ਵਿਆਪਕ, ਅਤੇ ਦੂਰ ਅਦੇਸੀ ਪ੍ਰਭਾਵਸ਼ਾਲੀ ਦ੍ਰਿਸਟੀਕੋਣ ਨਾਲ ਅੱਗੇ ਵਧਾਇਆ ਗਿਆ ਹੈ, ਤਾਂ ਜੋ ਇਹ ਮੁਹਿੰਮ ਫੈਲਦੀ ਰਹੇ ਅਤੇ ਸਮਾਜ ਵਿੱਚ ਜਾਗਰੂਕਤਾ, ਸੇਵਾ ਅਤੇ ਸਮਰਪਣ ਦੀ ਇੱਕ ਮਜਬੂਤ ਲਹਿਰ ਪੈਦਾ ਹੋਵੇ। ਜਾਣਕਾਰੀ ਦਿੰਦੇ ਹੋਏ, ਸੰਤ ਨਿਰੰਕਾਰੀ ਬ੍ਰਾਂਚ ਮਾਨਸਾ ਦੇ, ਮਾਣਯੋਗ ਸੇਵਾਦਾਰ ਮੇਮਬਰ ਨਰੇਸ਼ ਕੁਮਾਰ ਗਰਗ ਜੋ ਪੇਸ਼ੇ ਵਜੋਂ ਐਡਵੋਕੇਟ ਹਨ ਉਹਨਾਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਵਿਸਾਲ ਮੁਹਿੰਮ ਦੇਸ ਭਰ ਦੇ 27 ਰਾਜਾਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਦੇ 900 ਤੋਂ ਵੱਧ ਸਹਿਰਾਂ ਵਿੱਚ 1600 ਤੋਂ ਵੱਧ ਥਾਵਾਂ
‘ਤੇ ਇੱਕੋ ਸਮੇਂ ਆਯੋਜਿਤ ਕੀਤੀ ਜਾਵੇਗੀ। ਇਸ ਮੁਹਿੰਮ ਦੀ ਇਹ ਬੇਮਿਸਾਲ ਪ੍ਰਕਿਰਤੀ ਇਸਨੂੰ ਇੱਕ ਇਤਿਹਾਸਕ ਪਹਿਲੂ ਦੇਵੇਗੀ, ਜਿਸ ਨਾਲ ਪਾਣੀ ਦੀ ਸੰਭਾਲ ਅਤੇ ਸਫਾਈ ਦਾ ਸੁਨੇਹਾ ਲੋਕਾਂ ਤੱਕ ਵਧੇਰੇ ਪ੍ਰਭਾਵਸਾਲੀ ਢੰਗ ਨਾਲ ਪਹੁੰਚ ਸਕੇਗਾ।
ਦੇਸ ਭਰ ਵਿੱਚ ਸੰਤ ਨਿਰੰਕਾਰੀ ਮਿਸਨ ਦੇ ਲਗਭਗ 10 ਲੱਖ ਵਲਟੀਅਰ ਲੋਕਾਂ ਨੂੰ ਪਾਣੀ ਸੰਭਾਲ ਅਤੇ ਸਫਾਈ ਦਾ ਸੰਦੇਸ ਦੇਣਗੇ। ਇਹ ਪਹਿਲ ਸਿਰਫ ਸਫਾਈ ਤੱਕ ਸੀਮਤ ਨਹੀਂ ਰਹੇਗੀ, ਸਗੋਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਮਾਜ ਭਲਾਈ ਪ੍ਰਤੀ ਸਕਾਰਾਤਮਕ ਕੰਮ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਸਕਤੀਸਾਲੀ ਮਾਧਿਅਮ ਬਣੇਗੀ।
ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਵੀ ਅਕਸਰ ਸਾਨੂੰ ਇਸ ਧਰਤੀ ਤੋਂ ਹੋਰ ਵੀ ਸੁੰਦਰ ਢੰਗ ਨਾਲ ਵਿਦਾ ਹੋਣ ਲਈ ਪ੍ਰੇਰਿਤ ਕਰਦੇ ਹਨ। ਇਹ ਮੁਹਿੰਮ ਉਸ ਸੰਕਲਪ ਦਾ ਠੋਸ ਪ੍ਰਗਟਾਵਾ ਹੈ ਜੋ ਸਮਾਜ ਨੂੰ ਜਾਗਰੂਕਤਾ, ਸੇਵਾ ਅਤੇ ਸਮਰਪਣ ਦੀ ਦਿਸਾ ਵਿੱਚ ਅੱਗੇ ਲਿਜਾਣ ਲਈ ਕੰਮ ਕਰੇਗਾ।
