*ਨਿਰੰਕਾਰੀ ਮਿਸ਼ਨ ਬ੍ਰਾਂਚ ਮਾਨਸਾ ਵਲੋਂ ਸ੍ਰੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦਿਹਾੜੇ ਦੀ ਖੁਸ਼ੀ ਵਿੱਚ ਸਫ਼ਾਈ ਅਭਿਆਨ ਚਲਾਇਆ*

0
5

ਮਾਨਸਾ, 27 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੰਤ ਨਿਰੰਕਾਰੀ ਮਿਸ਼ਨ ਦੁਆਰਾ ਇੱਕ ਹਰੀ ਪਹਿਲ ਜਿਸ ਦੀ ਸ਼ੁਰੂਆਤ 21 ਅਗਸਤ 2021 ਨੂੰ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ  ਦੇ ਆਸ਼ੀਰਵਾਦ ਨਾਲ ਪੂਰੇ ਭਾਰਤ ਵਿੱਚ 22 ਰਾਜਾਂ ਦੇ 280  ਸ਼ਹਿਰਾਂ ਦੇ ਲਗਭਗ 350 ਚੁਣੇ ਹੋਏ ਸਥਾਨਾਂ ਤੇ ਆਯੋਜਿਤ ਕੀਤੀ ਗਈ ਜਿਸ ਵਿਚ ਲਗਭਗ150000( ਡੇਢ ਲੱਖ) ਰੁੱਖ ਲਗਾਏ ਗਏ ਸਨ।ਇਸੇ ਲੜੀ ਵਿੱਚ ਸੰਤ ਨਿਰੰਕਾਰੀ ਮੰਡਲ ਦੀ ਬਰਾਂਚ ਮਾਨਸਾ ਵੱਲੋਂ ਵੀ ਜ਼ਿਲ੍ਹਾ ਕਚਹਿਰੀਆਂ ਸੁਵਿਧਾ ਸੈਂਟਰ ਦੇ ਨਜ਼ਦੀਕ  200  ਰੁੱਖ ਲਗਾਏ ਗਏ।ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਇਹ ਵੀ ਪ੍ਰਣ ਲਿਆ ਗਿਆ ਸੀ ਕਿ ਇਹ ਰੁੱਖ ਲਗਾਉਣ ਤੋਂ ਬਾਅਦ ਤਿੰਨ ਸਾਲ ਤੱਕ ਲਗਾਤਾਰ ਉਹਨ੍ਹਾਂ ਰੁਖਾ ਦੀ  ਦੇਖ-ਭਾਲ ਵੀ ਕੀਤੀ ਜਾਵੇਗੀ।ਤੇ ਉਪਰੋਕਤ ਕੀਤੇ ਪ੍ਰਣ ਨੂੰ ਨਿਭਾਉਂਦੇ ਹੋਏ ਸੇਵਾਦਾਰਾਂ ਵੱਲੋਂ ਅੱਜ  27/11/2023  ਦਿਨ ਸੋਮਵਾਰ ਨੂੰ ਵੀ ਰੁੱਖਾ ਦੀ ਦੇਖਭਾਲ ਕੀਤੀ ਗਈ ।ਅਤੇ ਕੋਰਟ ਕੰਪਲੈਕਸ ਦੀ ਪਾਰਕਿੰਗ ਦੀ ਸਫ਼ਾਈ ਵੀ ਨਿਰੰਕਾਰੀ ਮਿਸ਼ਨ ਦੇ ਭੈਣਾਂ ਭਾਈਆ ਬੱਚਿਆਂ ਵਲੋਂ ਕੀਤੀ ਗਈ ।ਜੋ ਕਿ ਅਗਸਤ 2021ਮਹੀਨੇ ਤੋ ਅੱਜ ਤੱਕ ਲਗਾਤਾਰ ਹਰ ਐਤਵਾਰ ਨੂੰ ਸੇਵਾਦਾਰਾਂ ਵੱਲੋ ਰੁੱਖਾ ਦੀ ਸਵੇਰੇ 7- 00 ਵੱਜੇ ਤੋਂ ਲੇਕੇ 12- ਵੱਜੇ ਤੱਕ ਸਾਭ ਸੰਭਾਲ ਕੀਤੀ ਜਾ ਰਹੀ ਹੈਂ। ਤੇ ਨਿਰੰਕਾਰ ਪ੍ਰਭੂ ਦੀ ਕ੍ਰਿਪਾ ਨਾਲ ਆਉਣ ਵਾਲੇ ਤਿੰਨ ਸਾਲਾਂ ਤੱਕ ਕੀਤੀ ਜਾਂਦੀ ਰਹੇਗੀ।ਨਾਲ ਹੀ ਅੱਜ ਆਉਣ ਵਾਲੀ 27 ਨਵੰਬਰ 2023 ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਮਾਨਸਾ ਵਿਖੇ ਸੰਤ ਨਿਰੰਕਾਰੀ ਮਿਸ਼ਨ ਵਲੋਂ ਸਫ਼ਾਈ ਅਭਿਆਨ ਚਲਾਇਆ ਗਿਆ ।ਮੌਕੇ ਤੇ ਬਾਰ ਦੇ ਪ੍ਰਧਾਨ ਮਾਨਯੋਗ ਸ਼੍ਰੀ ਨਵਲ ਕੁਮਾਰ ਗੋਇਲ ਜੀ,ਅੰਗਰੇਜ਼ ਸਿੰਘ ਕਲੇਰ ਸੇਕ੍ਰੇਟਰੀ ਜੀ,ਵਾਈਸ ਪ੍ਰਧਾਨ ਰੋਹਿਤ ਭਮਾ ਜੀ ਵਲੋਂ ਮੌਕੇ ਤੇ ਪਹੁੰਚ ਕੇ  ਨਿਰੰਕਾਰੀ ਮਿਸ਼ਨ ਦੇ ਸੇਵਾਦਾਰ ਭੈਣਾਂ ਭਾਈਆ ਬੱਚਿਆਂ ਦਾ ਬਹੁਤ ਧੰਨਵਾਦ ਵੀ ਕੀਤਾ ਗਿਆ ਸ਼ਲਾਘਾ ਵੀ ਕੀਤੀ ਗਈ। , ਮਾਨਸਾ ,ਡਿਸਟ੍ਰਿਕਟ ਬਾਰ ਐਸੋਸੀਏਸ਼ਨ ਪ੍ਰਧਾਨ ਸ਼੍ਰੀ ਨਵਲ ਕੁਮਾਰ ਗੋਇਲ ਐਡਵੋਕੇਟ ,ਸੇਕ੍ਰੇਟਰੀ ਅੰਗਰੇਜ਼ ਸਿੰਘ ਕਲੇਰ ਜੀ, ਉਪ ਪ੍ਰਧਾਨ ਸ਼੍ਰੀ ਰੋਹਿਤ ਭਮਾ ਜੀ, ਐਡਵੋਕੇਟ ਸਰਦਾਰ ਬਾਬੂ ਸਿੰਘ ਮਾਨ ਜੀ ,ਐਡਵੋਕੇਟ ਨਰੇਸ਼ ਕੁਮਾਰ ਗਰਗ ਜੀ , ਡਾਕਟਰ ਤੇਜਿੰਦਰ ਪਾਲ ਸਿੰਘ ਰੇਖੀ ਜੀ ,ਸਮਾਜ ਸੇਵੀ ਸੰਜੀਵ ਕੁਮਾਰ ਪਿੰਕਾ ਜੀ, ਅਤੇ ਨਿਰੰਕਾਰੀ ਮਿਸ਼ਨ ਦੇ ਸੰਜੋਜਕ ਸ਼੍ਰੀ ਦਲੀਪ ਕੁਮਾਰ ਰਵੀ ਜੀ,ਸੰਚਾਲਕ ਸ੍ਰੀ ਹਰਬੰਸ ਸਿੰਘ ਜੀ ,ਇਸ ਸੁਭ ਮੌਕੇ ਤੇ ਨਿਰੰਕਾਰੀ ਮਿਸ਼ਨ ਦਾ ਵੱਡਾ ਪਰਿਵਾਰ ਭੈਣਾਂ ਭਾਈ ਬੱਚੇ ਸਾਰੀਆਂ ਸਮੂਹ ਸੰਗਤਾਂ ਹਾਜਰ ਸਨ।

LEAVE A REPLY

Please enter your comment!
Please enter your name here