ਨਿਊ ਫੱਤਾ ਮਾਇਨਰ ‘ਚ ਪਾੜ ਪੈਣ ਕਾਰਨ ਪੰਜਾਹ ਏਕੜ ਫਸਲ ਦਾ ਨੁਕਸਾਨ

0
60

ਮਾਨਸਾ 6 ਜੁਲਾਈ ( (ਸਾਰਾ ਯਹਾ/ਬਪਸ): ਨਿਊ ਫੱਤਾ ਮਾਇਨਰ ‘ਚ ਪਾੜ ਪੈਣ ਕਾਰਨ ਕਿਸਾਨਾਂ ਦਾ ਪੰਜਾਹ ਏਕੜ ਨਰਮਾ, ਝੋਨਾ ਤੇ ਗੰਨਾ ਡੁੱਬ ਗਿਆ ਹੈ। ਜਾਣਕਾਰੀ ਆਨੁਸਾਰ ਪਿੰਡ ਜਟਾਣਾ ਖ਼ੁਰਦ ਦੇ ਗੁਰਿੰਦਰ ਸਿੰਘ ਦਾ ਚਾਰ ਏਕੜ ਨਰਮਾ , ਗੁਰਸੇਵਕ ਸਿੰਘ ਤਿੰਨ ਏਕੜ ਝੋਨਾ, ਹਰਦੀਪ ਸਿੰਘ ਦਾ ਢਾਈ ਏਕੜ ਨਰਮਾ, ਜਟਾਣਾ ਕਲਾ ਦੇ ਜਰਨੈਲ ਸਿੰਘ ਤੇ ਆਤਮਾ ਸਿੰਘ ਦਾ ਨਰਮਾ  ਨਿਊ ਫੱਤਾ ਮਾਇਨਰ ‘ਚ ਪਾੜ ਪੈਣ ਕਾਰਨ ਪਾਣੀ ਚ ਡੁੱਬਣ ਕਾਰਨ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ। ਬੇਸ਼ੱਕ ਇਹ  ਮਾਇਨਰ ਗਿਆਰਾਂ ਜੁਲਾਈ ਤੱਕ ਬੰਦੀ ਹੋਣ ਕਾਰਨ ਸੁੱਕਾ ਪਿਆ ਸੀ ਪਰ ਰਾਤ ਨੂੰ ਨਹਿਰੀ ਵਿਭਾਗ ਨੇ ਅਚਾਨਕ ਮਾਇਨਰ ਚ ਪਾਣੀ ਛੱਡ ਦਿੱਤਾ। ਇਸ ਤੋਂ ਪਹਿਲਾਂ ਰਾਤ ਨੂੰ ਆਏ ਝੱਖੜ ਕਾਰਨ ਨਿਊ ਫੱਤਾ ਮਾਇਨਰ ‘ਚ ਦਰਖ਼ਤ ਡਿੱਗ ਪਏ ਸਨ। ਜਿਸ ਕਾਰਨ ਪਾਣੀ ਦੀ ਦਰਖ਼ਤਾਂ ਕਾਰਨ ਡਾਫ ਲੱਗਣ ਕਰਕੇ ਮਾਇਨਰ ਚ ਟੇਲ ਤੋਂ ਪੰਜ ਕੁ ਸੌ ਫੁੱਟ ਪਹਿਲਾਂ ਉੱਤਰ ਵਾਲੇ ਪਾਸੇ ਪਾੜ ਪੈ ਗਿਆ। ਕਿਸਾਨਾਂ ਕਿਹਾ ਫਸਲ ਦੀ ਤਬਾਹੀ ਦਾ ਕਾਰਨ ਨਹਿਰੀ ਵਿਭਾਗ ਦੀ ਅਣਗਹਿਲੀ ਹੈ। ਜਿੰਨ੍ਹਾਂ ਨੇ ਮਾਇਨਰ ਦੇ ਗੇਟ ਹੀ ਬੰਦ ਨਹੀਂ ਸਨ ਕੀਤੇ ਹੋਏ। ਕਿਸਾਨਾਂ ਨੂੰ ਖੁਦ ਹੀ ਨੱਕਾ ਬੰਦ ਕਰਨਾ ਪਿਆ। ਕਿਸਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਸੂਬਾ ਸਰਕਾਰ ਤੋ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫਸਲ ਦੀ ਗਿਰਦਾਵਰੀ ਕਰਵਾਕੇ ਬਣਦਾ ਢੁੱਕਵਾ ਮੁਆਵਿਜ਼ਾ ਦਿੱਤਾ ਜਾਵੇ।

NO COMMENTS