ਮੂਸਾ ਰਜਵਾਹਾ ਚ ਪਾੜ ਪੈਣ ਨਾਲ ਹੋਏ ਫਸਲਾ ਦੇ ਨੁਕਸਾਨ ਦੀ ਭਰਪਾਈ ਲਈ ਹਰ ਯਤਨ ਕਰਾਂਗਾ – ਦਿਲਰਾਜ ਭੂੰਦੜ

0
59

ਮਾਨਸਾ 6 ਜੁਲਾਈ ( ਸਾਰਾ ਯਹਾ/ ਬਪਸ):ਪਿਛਲੇ ਦਿਨੀਂ ਗਾਗੋਵਾਲ ਵਿਖੇ ਮੂਸਾ ਰਾਜਵਾਹੇ ਵਿੱਚ ਲਗਭਗ 80ਫੁੱਟ ਦਾ ਪਾੜ ਪੈ ਜਾਣ ਕਾਰਨ ਗਾਗੋਵਾਲ ਅਤੇ ਘਰਾਗਣਾ ਦੇ 300 ਏਕੜ ਫਸਲ ਵਿੱਚ ਪਾਣੀ ਭਰ ਗਿਆ ਹੈ ਅਤੇ ਸਾਰੀ ਫਸਲ ਨੁਕਸਾਨੀ ਗਈ ਹੈ ਇਸ ਮੌਕੇ ਹਲਾਤਾਂ ਦਾ ਜਾਇਜਾ ਲੈਣ ਪੁੱਜੇ ਹਲਕਾ ਸਰਦੂਲਗੜ੍ਹ ਤੋ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਮੌਕੇ ਤੇ ਡੀਸੀ ਸਾਹਿਬ ਨੂੰ ਫੋਨ ਕਰਕੇ ਨੁਕਸਾਨ ਦੀ ਗਿਰਦਾਵਰੀ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਪਾੜ ਪੂਰਾ ਕਰਨ  ਲਈ ਹਰ ਸੰਭਵ ਯਤਨ ਕੀਤੇ ਜਾਣ ਲਈ ਕਿਹਾ ਇਸ ਮੌਕੇ ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦੋ ਦਿਨਾਂ ਤੋਂ ਪਏ ਪਾੜ ਨੂੰ ਪੂਰਨ ਲਈ ਕੋਈ ਪ੍ਰਸਾਸਨ ਦਾ ਅਧਿਕਾਰੀ ਨਹੀਂ ਆਇਆ ਨਾਂ ਹੀ ਪਾਣੀ ਦਾ ਵਹਾਅ ਘਟਿਆਂ ਹੈ ਪਿੰਡ ਵਾਸੀਆਂ ਵਲੋਂ ਆਪਣੇ ਪੱਧਰ ਤੇ ਹੀ ਯਤਨ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਵਿਧਾਇਕ ਭੂੰਦੜ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਨੁਕਸਾਨ ਦੀ ਪੂਰਤੀ ਲਈ ਹਰ ਸੰਭਵ ਕੋਸਿਸ ਕਰਨਗੇ ਇਸ ਮੌਕੇ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸਰਦਾਰ ਗੁਰਪ੍ਰੀਤ ਸਿੰਘ  ਚਹਿਲ ਜਤਿੰਦਰ ਸਿੰਘ ਸੋਢੀ, ਸੰਦੀਪ ਸਿੰਘ ਸਿਕੰਦਰ ਸਿੰਘ, ਬਘੇਲ ਸਿੰਘ ਮਾਸਟਰ, ਮੇਜਰ ਸਿੰਘ, ਹਰਵਿੰਦਰ ਸਿੰਘ ,ਹਰਦਵਿੰਦਰ ਸਿੰਘ ਗੁਰਪ੍ਰੀਤ ਸਿੰਘ ,ਰਾਜਪ੍ਰੀਤ ਸਿੰਘ ਹਾਜਰ ਸਨAttachments area

LEAVE A REPLY

Please enter your comment!
Please enter your name here