
ਬਰੇਟਾ 01,ਮਾਰਚ (ਸਾਰਾ ਯਹਾਂ /ਰੀਤਵਾਲ)ਨੇੜਲੇ ਪਿੰਡ ਬਖਸ਼ੀਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ
ਨੌਜਵਾਨ ਨਾਵਲਕਾਰ ਅਜ਼ੀਜ਼ ਸਰੋਏ ਦਾ ਰੂ ਬ ਰੂ ਸਮਾਗਮ ਰਚਾਇਆ ਗਿਆ। ਸਵੇਰ ਦੀ ਸਭਾ
ਵਿੱਚ ਕਰਵਾਏ ਗਏ ਇਸ ਉਸਾਰੂ ਅਤੇ ਸਾਹਿਤਕ ਸਮਾਗਮ ਦਾ ਆਰੰਭ ਪ੍ਰੋਗਰਾਮ ਦੀ
ਸੰਚਾਲਕ ਅੰਮਿਤ੍ਰਪਾਲ ਕੌਰ ਨੇ ਕੀਤਾ । ਰੂ ਬ ਰੂ ਵਿੱਚ ਜਿੱਥੇ ਅਜ਼ੀਜ਼ ਸਰੋਏ ਨੇ ਸਾਹਿਤਕ
ਸਫਰ ਅਤੇ ਆਪਣੀਆਂ ਪੁਸਤਕਾਂ ਤੇ ਉਹਨਾਂ ਦੇ ਵਿਸ਼ਾ-ਵਸਤੂ ਬਾਰੇ ਜਾਣਕਾਰੀ ਦਿੱਤੀ,
ਉਥੇ ਹੀ ਉਹਨਾਂ ਨੇ ਸਮਾਗਮ ਵਿੱਚ ਸ਼ਾਮਲ ਵਿਦਿਆਰਥੀ ਤੇ ਅਧਿਆਪਕਾਂ ਨੂੰ ਮਹਾਨ
ਸਖਸ਼ੀਅਤਾਂ ਸੁਕਰਾਤ, ਮਾਤਾ ਗੁਜਰੀ ਜੀ, ਥਾਮਸ ਐਡੀਸਨ, ਮਦਰ ਟਰੇਸਾ ਆਦਿ ਬਾਰੇ
ਗਿਆਨ ਵਰਧਕ ਗੱਲਾਂ ਨੂੰ ਨਵੀਂ ਦ੍ਰਿਸ਼ਟੀ ਤੋਂ ਪੇਸ਼ ਕੀਤਾ । ਧਿਆਨ, ਸਿੱਖਣ ਦੇ ਵੱਖ ਵੱਖ
ਪੱਧਰ, ਸ਼ਬਦ ਅਤੇ ਭਾਸ਼ਾ ਜਿਹਿਆਂ ਵਿਸ਼ਿਆਂ ਤੇ ਉਹਨਾਂ ਸੰਖੇਪ ‘ਚ ਡੂੰਘੀਆਂ ਗੱਲਾਂ
ਕੀਤੀਆਂ। ਉਹਨਾਂ ਨੇ ਬੱਚਿਆਂ ਨੂੰ ਜੀਵਨ ਸੇਧ ਦਿੰਦਿਆਂ ਕਿਹਾ ਕਿ ਮਾੜੇ ਹਾਲਾਤਾਂ
ਵਿੱਚ ਬੇਵੱਸ਼ ਨਹੀਂ ਸਗੋਂ ਵੱਧ ਉਰਜਿਤ ਹੋਣਾ ਚਾਹੀਦਾ ਹੈ । ਆਪਣੇ ਅੰਤਮ ਸੰਦੇਸ਼
ਵਿੱਚ ਸਰੋਏ ਨੇ ਬੱਚਿਆਂ ਨੂੰ ਪੁਸਤਕ ਸੱਭਿਆਚਾਰ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ
ਧਾਰਨ ਤੇ ਜ਼ੋਰ ਦਿੱਤਾ। ਇਸ ਮੌਕੇ ਪ੍ਰੀਤੀ ਬਾਂਸਲ, ਦਵਿੰਦਰ ਕੁਮਾਰ, ਰਾਜਿੰਦਰ ਕੌਰ,
ਮਮਤਾ ਰਾਣੀ, ਤੇਜਿੰਦਰ ਸਿੰਘ ਮਸਤ, ਹਰਿੰਦਰ ਕੁਮਾਰ, ਰਵਿੰਦਰ ਕੁਮਾਰ, ਵਿਕਾਸ ਗਾਂਧੀ,
ਪਰਾਚੀ, ਬਰਿੰਦਰ ਸਿੰਘ ਆਦਿ ਅਧਿਆਪਕਾਂ ਨੇ ਪੂਰਨ ਸਹਿਯੋਗ ਦਿੱਤਾ ।
